Gurnam Bhullar - Pagal Lyrics

Lyrics Pagal - Gurnam Bhullar



ਉਸ ਦਿਨ ਲੱਗਦਾ ਇਹ ਸੂਰਜ ਵੀ
ਜਿਵੇਂ ਲਹਿੰਦੇ ਵੱਲ ਤੋਂ ਚੜ੍ਹਨਾ ਜੀ
ਗੱਲ ਪੱਕੀ ਮੇਰੀ ਕਿਸਮਤ ਨੇ
ਮੇਰੀ ਸ਼ਿੱਦਤ ਮੂਹਰੇ ਹਾਰਨਾ ਜੀ
ਆਥਣ 'ਤੇ ਸਰਗੀ ਮਿਲਣ ਗੀਆਂ
ਬੰਜਰਾਂ ਵਿਚ ਕਲੀਆਂ ਖਿਲਣ ਗੀਆਂ
ਆਥਣ 'ਤੇ ਸਰਗੀ ਮਿਲਣ ਗੀਆਂ
ਬੰਜਰਾਂ ਵਿਚ ਕਲੀਆਂ ਖਿਲਣ ਗੀਆਂ
ਟਿੱਬਿਆਂ 'ਤੇ ਹੋਣੀਆਂ ਛਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਹਰ ਦਿਨ ਚੜ੍ਹਨਾ ਦਸਮੀ ਵਰਗਾ
ਹਰ ਰਾਤ ਦੀਵਾਲੀ ਹੋਣ ਗੀਆਂ
ਰੋਈਆਂ ਵਿਚ ਰੌਣਕ ਭਰ ਜਾਣੀ
ਅੱਕਾ ਚੋਂ ਮਹਿਕਾਂ ਆਉਣ ਗੀਆਂ
ਹਰ ਦਿਨ ਚੜ੍ਹਨਾ ਦਸਮੀ ਵਰਗਾ
ਹਰ ਰਾਤ ਦੀਵਾਲੀ ਹੋਣ ਗੀਆਂ
ਰੋਈਆਂ ਵਿਚ ਰੌਣਕ ਭਰ ਜਾਣੀ
ਅੱਕਾ ਚੋਂ ਮਹਿਕਾਂ ਆਉਣ ਗੀਆਂ
ਤੰਬੂ ਨਰਮ ਕਪਾਹ ਦੀ ਛੱਡ ਕੇ ਮੈਂ
ਹੱਥਾਂ ਨਾ' ਬੱਤੀਆਂ ਵੱਟ ਕੇ ਮੈਂ
ਤੇਰੇ ਰਾਹ ਵਿਚ ਦੀਪ ਜਗਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਕਰੂੰ ਕਲਾਕਾਰੀਆਂ ਤੇਰੇ 'ਤੇ
ਦੇ ਮੌਕਾ ਹੁਨਰ ਦਿਖਾਉਣ ਲਈ
ਮੋਤੀ ਚੁਗਵਾਊਂ ਮੋਰਾਂ ਤੋਂ
ਤੇਰੀ ਗਾਨੀ ਵਿਚ ਪਰੋਣ ਲਈ
ਕਰੂੰ ਕਲਾਕਾਰੀਆਂ ਤੇਰੇ 'ਤੇ
ਦੇ ਮੌਕਾ ਹੁਨਰ ਦਿਖਾਉਣ ਲਈ
ਮੋਤੀ ਚੁਗਵਾਊਂ ਮੋਰਾਂ ਤੋਂ
ਤੇਰੀ ਗਾਨੀ ਵਿਚ ਪਰੋਣ ਲਈ(ਤੇਰੀ ਗਾਨੀ ਵਿਚ ਪਰੋਣ ਲਈ)
ਲੌਗਾਂ ਦੀ ਦੇਹ ਕੇ ਧੂਫ ਰਖੂੰ
ਤੇਰੀ ਸੁੱਖ ਸੌਂਧ ਮਹਿਸੂਸ ਰਖੂੰ
ਦਿਲ ਜੜ ਕੇ ਮੁੰਦਰੀ ਪਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਰੱਬ ਤੀਕਰ ਖਬਰਾਂ ਪਹੁੰਚ ਗਈਆਂ
ਫਲ ਮੰਗਦਾ ਇਹ ਅਰਜੋਈਆਂ ਦਾ
ਤੈਨੂੰ ਕਈ ਜਨਮਾਂ ਤੋਂ ਲੱਭਦਾ
ਕੋਈ Singh Jeet ਚਣਕੋਈਆਂ ਦਾ
ਰੱਬ ਤੀਕਰ ਖਬਰਾਂ ਪਹੁੰਚ ਗਈਆਂ
ਫਲ ਮੰਗਦਾ ਇਹ ਅਰਜੋਈਆਂ ਦਾ
ਤੈਨੂੰ ਕਈ ਜਨਮਾਂ ਤੋਂ ਲੱਭਦਾ
ਕੋਈ Singh Jeet ਚਣਕੋਈਆਂ ਦਾ(ਕੋਈ Singh Jeet ਚਣਕੋਈਆਂ ਦਾ)
ਛੱਡ ਗਿਣਤੀ-ਮਿਣਤੀ, ਅੰਕਾਂ ਨੂੰ
ਦੁਨੀਆ ਦੇ ਵੇਦ-ਗ੍ਰੰਥਾਂ ਨੂੰ
ਤੂੰ ਆਖੇਂ ਤਾਂ ਪੜ੍ਹ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ



Writer(s): G. Guri


Gurnam Bhullar - Pagal - Single
Album Pagal - Single
date of release
13-09-2019

1 Pagal




Attention! Feel free to leave feedback.