Bilal Saeed - Kaash Songtexte

Songtexte Kaash - Bilal Saeed




ਕਾਸ਼ ਅਸੀਂ ਮਿਲ ਜਾਂਦੇ, ਵਿਛੋੜੇ ਨਾ ਆਂਦੇ
ਤੇ ਨੈਣਾਂ ਵੱਸਦੇ ਨਾ, ਤੇ ਲੋਕੀ ਹੱਸਦੇ ਨਾ
ਜੇ ਐਸਾ ਹੋ ਜਾਂਦਾ ਤੇ ਰੱਬ ਤੇਰਾ ਕੀ ਜਾਂਦਾ?
ਉਹ ਮੇਰਾ ਬਣ ਜਾਂਦਾ, ਮੈਂ ਤੇਰਾ ਬਣ ਜਾਂਦਾ
ਜੇ ਦਿਲ ਨੂੰ ਲਾਉਂਦਾ ਨਾ, ਕਦੇ ਪਛਤਾਉਂਦਾ ਨਾ
ਇਹ ਲੱਗੀਆਂ ਲਾ ਕੇ ਤੇ ਬੈਠਾ ਚੈਨ ਗਵਾ
ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ-ਜ਼ਾਰ
ਜਿਨ੍ਹਾਂ ਦੇ ਸੀਨੇ ਦੇ ਵਿੱਚ ਵੱਸਦਾ ਕੋਈ ਯਾਰ
ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ-ਜ਼ਾਰ
ਜਿਨ੍ਹਾਂ ਦੇ ਸੀਨੇ ਦੇ ਵਿੱਚ ਵੱਸਦਾ ਕੋਈ ਯਾਰ
ਲੋਕਾਂ ਦੀਆਂ ਗੱਲਾਂ ਉਤੇ ਕੀਤਾ ਨਾ ਯਕੀਨ
ਧੋਖੇ ਸਾਰੇ ਹੁੰਦੇ ਉਂਜ ਸ਼ਕਲੋਂ ਹਸੀਨ
ਦਿਲ ਹੀ ਨਾ ਮਿਲੇ, ਫ਼ਿਰ ਕਾਹਦੇ ਹੁਣ ਗਿਲੇ?
ਮੁੱਕ ਗਿਆ ਸੋਹਣੀਏ ਨੀ ਤੇਰਾ-ਮੇਰਾ scene
ਗੱਲ ਹੁਣ ਦਿਲ ਦੇ ਨਾ ਵੱਸ ਦੀ ਰਹੀ
ਰੋਂਦਾ ਰਿਹਾ ਮੈਂ ਤੇ ਤੂੰ ਹੱਸਦੀ ਰਹੀ
ਮੁੱਕ ਗਈ ਕਹਾਣੀ ਅੱਜ ਸਾਡੀ ਦਿਲ ਜਾਣੀ
ਪੈਰਾਂ ਵਿੱਚੋਂ ਮੇਰੇ ਨੀ ਤੂੰ ਖਿੱਚ ਲਈ ਜ਼ਮੀਨ
ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ-ਜ਼ਾਰ (ਆਵੇ ਨਾ)
ਜਿਨ੍ਹਾਂ ਦੇ ਸੀਨੇ ਦੇ ਵਿੱਚ ਵੱਸਦਾ ਕੋਈ ਯਾਰ (ਸੀਨੇ ਦੇ)
ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ-ਜ਼ਾਰ (ਆਵੇ ਨਾ)
ਜਿਨ੍ਹਾਂ ਦੇ ਸੀਨੇ ਦੇ ਵਿੱਚ ਵੱਸਦਾ ਕੋਈ ਯਾਰ (ਸੀਨੇ ਦੇ)
ਤੋੜ ਆਈ ਜਿਵੇਂ ਮੇਰਾ ਦਿਲ, ਸੋਹਣੀਏ
ਦੁਨੀਆ ਹੀ ਗਈ ਮੇਰੀ ਹਿੱਲ, ਸੋਹਣੀਏ
ਵੇਖਦੀ ਖੁਦਾਈ ਤੂੰ ਸਮਝ ਨਾ ਪਾਈ
ਤੈਨੂੰ ਵੀ ਨਹੀਂ ਜਾਣਾ ਕੁੱਝ ਮਿਲ, ਸੋਹਣੀਏ
ਜਿਵੇਂ ਅੱਜ ਰੋਇਆ ਮੈਂ, ਤੂੰ ਕੱਲ ਰੋਵੇਗੀ
ਯਾਦਾਂ ਵਿੱਚ ਮੇਰੀ ਹਰ ਪਲ ਰੋਵੇਗੀ
ਹੱਥ ਨਹੀਓਂ ਆਉਣੇ ਇਹ ਗੁਜ਼ਰੇ ਜ਼ਮਾਨੇ
ਹਿਜਰ ਦੀ ਅੱਗ ਵਿੱਚ ਬਲ ਰੋਵੇਗੀ
ਤੇਰੇ ਬਿਨ ਰਹਿ ਲਾਂਗੇ, ਜੁਦਾਈਆਂ ਸਹਿ ਲਾਂਗੇ
ਤੇਰੀਆਂ ਯਾਦਾਂ ਦੇ ਦਿਲਾਸੇ ਲੈ ਲਾਂਗੇ
ਦਿਲ ਨੂੰ ਸਮਝਾ ਲਾਂਗੇ, ਤੇ ਕਸਮਾਂ ਪਾ ਲਾਂਗੇ
ਰਾਤ-ਦਿਨ ਰੋ ਲਾਂਗੇ, ਪਰ ਨਾ ਕਰਾਂਗੇ ਪਿਆਰ
ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ-ਜ਼ਾਰ
ਜਿਨ੍ਹਾਂ ਦੇ ਸੀਨੇ ਦੇ ਵਿੱਚ ਵੱਸਦਾ ਕੋਈ ਯਾਰ
ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ-ਜ਼ਾਰ
ਜਿਨ੍ਹਾਂ ਦੇ ਸੀਨੇ ਦੇ ਵਿੱਚ ਵੱਸਦਾ ਕੋਈ ਯਾਰ



Autor(en): Bilal Saeed



Attention! Feel free to leave feedback.