Maninder Buttar - Sakhiyaan Songtexte

Songtexte Sakhiyaan - Maninder Buttar




ਸਖੀਆਂ ਨੇ ਮੈਨੂੰ ਮਿਹਣੇ ਮਾਰਦੀ ਆਂ
ਉਡੀਆਂ ਨੇ ਚੰਨਾ ਗੱਲਾਂ ਪਿਆਰ ਦੀਆਂ
ਸ਼ਾਮ ਨੂੰ ਤੂੰ ਕਿੱਥੇ ਕਿਹਦੇ ਨਾਲ ਹੁੰਦਾ ਆ?
ਵੇਖੀਆਂ ਮੈਂ photo'an ਵੇਕਾਰ ਦੀਆਂ
ਮੈਨੂੰ ਡਰ ਜਿਹਾ ਲੱਗਦਾ ਏ, ਦਿਲ ਟੁੱਟ ਨਾ ਜਾਏ ਵਿਚਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਬਸ ਯਾਰਾ
ਜਦੋਂ ਕੱਲੀ ਬਹਿਨੀ ਖਿਆਲ ਇਹ ਸਤਾਉਂਦੇ ਨੇ
"ਬਾਹਰ ਜਾ ਕੇ ਸੁਣਦਾ ਐ, phone ਕਿਹਦੇ ਆਉਂਦੇ ਨੇ?"
(Phone ਕਿਹਦੇ ਆਉਂਦੇ ਨੇ?)
ਜਦੋਂ ਕੱਲੀ ਬਹਿਨੀ ਖਿਆਲ ਇਹ ਸਤਾਉਂਦੇ ਨੇ
"ਬਾਹਰ ਜਾ ਕੇ ਸੁਣਦਾ ਐ, phone ਕਿਹਦੇ ਆਉਂਦੇ ਨੇ?"
ਕਰੀਂ ਨਾ please ਐਸੀ ਗੱਲ ਕਿਸੇ ਨਾਲ
ਅੱਜ ਕਿਸੇ ਨਾਲ ਨੇ, ਜੋ ਕੱਲ ਕਿਸੇ ਨਾਲ
ਤੇਰੇ ਨਾਲ ਹੋਣਾ ਗੁਜ਼ਾਰਾ ਜੱਟੀ ਦਾ
ਮੇਰਾ ਨਹੀਓਂ ਹੋਰ ਕੋਈ ਹੱਲ ਕਿਸੇ ਨਾਲ
ਤੂੰ ਜਿਹਦੇ ਤੋਂ ਰੋਕੇ, ਮੈਂ ਕੰਮ ਨਾ ਕਰਾਂ ਦੁਬਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਬਸ ਯਾਰਾ
ਇਹ ਨਾ ਸੋਚੀ ਤੈਨੂੰ ਮੁਟਿਆਰਾਂ ਤੋਂ ਨ੍ਹੀ ਰੋਕਦੀ
ਠੀਕ ਨਾ ਬਸ ਤੇਰੇ ਯਾਰਾਂ ਤੋਂ ਨ੍ਹੀ ਰੋਕਦੀ
(ਯਾਰਾਂ ਤੋਂ ਨ੍ਹੀ ਰੋਕਦੀ)
ਇਹ ਨਾ ਸੋਚੀ ਤੈਨੂੰ ਮੁਟਿਆਰਾਂ ਤੋਂ ਨ੍ਹੀ ਰੋਕਦੀ
ਠੀਕ ਨਾ ਬਸ ਤੇਰੇ ਯਾਰਾਂ ਤੋਂ ਨ੍ਹੀ ਰੋਕਦੀ
ਕਦੇ ਮੈਨੂੰ film'an ਦਿਖਾ ਦਿਆ ਕਰ
ਕਦੇ-ਕਦੇ ਮੈਨੂੰ ਵੀ ਘੁੰਮਾ ਲਿਆ ਕਰ
ਸਾਰੇ ਸਾਲ ਵਿਚੋਂ ਜੇ ਮੈਂ ਰੁਸਾਂ ਇਕ ਵਾਰ
ਐਨਾ ਕਿੱਤਾ ਬਣਦਾ, ਮਨਾ ਲਿਆ ਕਰ
ਇੱਕ ਪਾਸੇ ਤੂੰ Babbu, ਇੱਕ ਪਾਸੇ ਜੱਗ ਸਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਬਸ ਯਾਰਾ



Autor(en): Babbu



Attention! Feel free to leave feedback.