Songtexte




ਤੇਰੀ ਅੱਖ ਦੇ ਇਸ਼ਾਰੇ ਨਾਲ ਸਾਰੇ ਨਚਦੇ
ਤੇਰੀ ਅੱਖ ਦੇ ਇਸ਼ਾਰੇ ਨਾਲ ਸਾਰੇ ਨਚਦੇ
ਤੇਰੇ ਨਾਲ ਨਾਲ ਸੋਹਣੀ sਕੁਆਰੇ ਨਚਦੇ
ਕੁਆਰੇ ਨਚਦੇ ਨੀ ਸਾਰੇ ਨਚਦੇ
ਕੁਆਰੇ ਨਚਦੇ ਨੀ ਸਾਰੇ ਨਚਦੇ
ਕਾਲੀ ਚੁੰਨੀ ਨਾਲ ਅੰਬਰਾਂ ਦੇ ਤਾਰੇ ਨਚਦੇ
ਅੱਖ ਦੇ ਇਸ਼ਾਰੇ ਨਾਲ ਸਾਰੇ ਨਚਦੇ
ਤੇਰੇ ਨਾਲ ਨਾਲ ਸੋਹਣੀ ਕੁਆਰੇ ਨਚਦੇ
ਅੱਖ ਦੇ ਇਸ਼ਾਰੇ ਨਾਲ ਸਾਰੇ ਨਚਦੇ
ਤੇਰੇ ਨਾਲ ਨਾਲ ਸੋਹਣੀ ਕੁਆਰੇ ਨਚਦੇ
ਇਕ ਇਕ ਤੱਕਣੀ ਸਵਾਲ ਲੱਖਾਂ ਪਾਵੇ ਨੀ
ਸਵਾਲ ਲੱਖਾਂ ਪਾਵੇ ਨੀ
ਮੁੰਡਿਆਂ ਨੂੰ ਸੱਚੀ ਇਹ ਤਾਂ ਮਾਰ ਹੀ ਮੁਕਾਵੇ ਨੀ
ਮਾਰ ਹੀ ਮੁਕਾਵੇ ਨੀ
ਇਕ ਇਕ ਤੱਕਣੀ ਸਵਾਲ ਲੱਖਾਂ ਪਾਵੇ ਨੀ
ਮੁੰਡਿਆਂ ਨੂੰ ਸੱਚੀ ਇਹ ਤਾਂ ਮਾਰ ਹੀ ਮੁਕਾਵੇ ਨੀ
ਤੇਰੇ ਉਂਗਲਾਂ ਪਾਏ ਛੱਲੇ ਛੱਲੇ ਨਚਦੇ
ਤੇਰੇ ਉਂਗਲਾਂ ਪਾਏ ਛੱਲੇ ਛੱਲੇ ਨਚਦੇ
ਹਾਏ ਨੀ ਤੇਰੇ ਪਿੱਛੇ ਹੋ ਕੇ ਸਭ ਝੱਲੇ ਨਚਦੇ
ਛੱਲੇ ਨਚਦੇ ਨੀ ਝੱਲੇ ਨਚਦੇ
ਛੱਲੇ ਨਚਦੇ ਨੀ ਝੱਲੇ ਨਚਦੇ
ਅੱਜ ਤੇਰੇ ਨਾਲ ਸਾਰੇ ਕੱਲੇ ਕੱਲੇ ਨਚਦੇ
ਉਂਗਲਾਂ ਪਾਏ ਛੱਲੇ ਛੱਲੇ ਨਚਦੇ
ਹਾਏ ਨੀ ਤੇਰੇ ਪਿੱਛੇ ਹੋ ਕੇ ਸਭ ਝੱਲੇ ਨਚਦੇ
ਉਂਗਲਾਂ ਪਾਏ ਛੱਲੇ ਛੱਲੇ ਨਚਦੇ
ਹਾਏ ਨੀ ਤੇਰੇ ਪਿੱਛੇ ਹੋ ਕੇ ਸਭ ਝੱਲੇ ਨਚਦੇ
ਝਾਂਝਰਾਂ ਦੇ ਬੋਲਾਂ ਵਿਚ ਦਿਲ ਪਾਏ ਨੇ ਬੋਲਦੇ
ਦਿਲ ਪਾਏ ਨੇ ਬੋਲਦੇ
ਲੁੱਟ ਲੁੱਟ ਰੱਖੇ ਜਿਹੜੇ ਭੇਦ ਪਾਏ ਨੇ ਖੋਲਦੇ
ਭੇਦ ਪਾਏ ਨੇ ਖੋਲਦੇ
ਝਾਂਝਰਾਂ ਦੇ ਬੋਲਾਂ ਵਿਚ ਦਿਲ ਪਾਏ ਨੇ ਬੋਲਦੇ
ਲੁੱਟ ਲੁੱਟ ਰੱਖੇ ਜਿਹੜੇ ਭੇਦ ਪਾਏ ਨੇ ਖੋਲਦੇ
ਤੋਰ ਤੇਰੀ ਵੇਖ ਕੇ ਨੀ ਮੋਰ ਨਚਦੇ
ਹਾਏ ਤੋਰ ਤੇਰੀ ਵੇਖ ਕੇ ਨੀ ਮੋਰ ਨਚਦੇ
ਮੁਖ ਵੇਖ ਚੰਨ ਤੇ ਚਕੋਰ ਨਚਦੇ
ਮੋਰ ਨਚਦੇ ਚਕੋਰ ਨਚਦੇ
ਮੋਰ ਨਚਦੇ ਚਕੋਰ ਨਚਦੇ
ਦਿਲ ਅਸ਼ਕਾਂ ਦੇ ਪਾ ਕੇ ਨਾਲ ਸ਼ੋਰ ਨਚਦੇ
ਤੋਰ ਤੇਰੀ ਵੇਖ ਕੇ ਨੀ ਮੋਰ ਨਚਦੇ
ਮੁਖ ਵੇਖ ਚੰਨ ਤੇ ਚਕੋਰ ਨਚਦੇ
ਤੋਰ ਤੇਰੀ ਵੇਖ ਕੇ ਨੀ ਮੋਰ ਨਚਦੇ
ਮੁਖ ਵੇਖ ਚੰਨ ਤੇ ਚਕੋਰ ਨਚਦੇ
ਪੰਜਾਬੀ!
ਨਿਜ਼ਾਮਪੁਰੀ ਕਾਲੇ ਦੇ ਤੂੰ ਗੀਤਾਂ ਵਿਚ ਨਚਦੀ
ਗੀਤਾਂ ਵਿਚ ਨਚਦੀ
ਗੀਤਾਂ ਵਿਚ ਨਚਦੀ ਪ੍ਰੀਤਾਂ ਵਿਚ ਨਚਦੀ
ਪ੍ਰੀਤਾਂ ਵਿਚ ਨਚਦੀ
ਨਿਜ਼ਾਮਪੁਰੀ ਕਾਲੇ ਦੇ ਤੂੰ ਗੀਤਾਂ ਵਿਚ ਨਚਦੀ
ਗੀਤਾਂ ਵਿਚ ਨਚਦੀ ਪ੍ਰੀਤਾਂ ਵਿਚ ਨਚਦੀ
ਓਹ ਬੁੱਲਾਂ ਉੱਤੇ ਸੁर्ख ਦੰਦਾਸੇ ਨਚਦੇ
ਹਾਏ ਨੀ ਬੁੱਲਾਂ ਉੱਤੇ ਸੁर्ख ਦੰਦਾਸੇ ਨਚਦੇ
ਫੁੱਲਾਂ ਵਾਂਗੂ ਖੇਡ ਖੇਡ ਹਾਸੇ ਨਚਦੇ
ਹਾਸੇ ਨਚਦੇ ਦੰਦਾਸੇ ਨਚਦੇ
ਹਾਸੇ ਨਚਦੇ ਦੰਦਾਸੇ ਨਚਦੇ
ਭੌਰ ਫੁੱਲਾਂ ਉੱਤੇ ਸੋਹਣਿਏ ਪਿਆਸੇ ਨਚਦੇ
ਬੁੱਲਾਂ ਉੱਤੇ ਸੁर्ख ਦੰਦਾਸੇ ਨਚਦੇ
ਫੁੱਲਾਂ ਵਾਂਗੂ ਖੇਡ ਖੇਡ ਹਾਸੇ ਨਚਦੇ
ਅੱਖ ਦੇ ਇਸ਼ਾਰੇ ਨਾਲ ਸਾਰੇ ਨਚਦੇ
ਤੇਰੇ ਨਾਲ ਨਾਲ ਸੋਹਣੀ ਕੁਆਰੇ ਨਚਦੇ
ਉਂਗਲਾਂ ਪਾਏ ਛੱਲੇ ਛੱਲੇ ਨਚਦੇ
ਹਾਏ ਨੀ ਤੇਰੇ ਪਿੱਛੇ ਹੋ ਕੇ ਸਭ ਝੱਲੇ ਨਚਦੇ
ਤੋਰ ਤੇਰੀ ਵੇਖ ਕੇ ਨੀ ਮੋਰ ਨਚਦੇ
ਮੁਖ ਵੇਖ ਚੰਨ ਤੇ ਚਕੋਰ ਨਚਦੇ





Attention! Feel free to leave feedback.
Wird geladen
Wird geladen