Jasmine Sandlas - Punjab De Javak Lyrics

Lyrics Punjab De Javak - Jasmine Sandlas



This one for Punjab
ਅੰਨਿਆ 'ਚੋਂ ਕਾਣੇ ਰਾਜੇ ਬਣੇ ਨੇ ਨਵਾਬ
ਤੂੰ ਵੀ ਦੁਨੀਆਂ 'ਚ ਆਇਆ, ਤੂੰ ਵੀ ਕਰਨਾ ਰਾਜ
ਕਿਉਂ ਤੂੰ ਝੂਠੀਆਂ ਗੱਲਾਂ ਨੂੰ ਸੁਣੇ?
ਕਿਉਂ ਤੂੰ ਮੰਨੇ ਹਾਰ?
ਕਿਉਂ ਨਾ ਤੂੰ ਵੀਂ ਲੁੱਟੇਂ ਜ਼ਿੰਦਗੀ ਦੀ ਮੌਜ ਬਹਾਰ
Punjab ਦੇ ਜਵਾਕ, ਮੈਨੂੰ ਦੇ ਤੂੰ ਜਵਾਬ
Punjab ਦੇ ਜਵਾਕ, ਮੈਨੂੰ ਦੇ ਤੂੰ ਜਵਾਬ
ਕੀ ਤੂੰ ਬਣੇਂਗਾ ਗੁਲਾਮ
ਕੀ ਤੂੰ ਬਣੇਂਗਾ ਗੁਲਾਮ
ਕੀ ਤੂੰ ਬਣੇਂਗਾ ਗੁਲਾਮ
ਕੀ ਤੂੰ ਬਣੇਂਗਾ ਗੁਲਾਮ
ਛੋਟੀ ਜਿਹੀ ਉਮਰ ਵਿਚ ਬੜਾ ਕੁੱਝ ਵੇਖ ਲਿਆ
ਜ਼ਿੰਦਗੀ ਨਾਲ ਹੋਏ ਰੂਬਰੂ
ਮੋਟੀ-ਮੋਟੀ ਅੱਖੀਆਂ ਦੇ ਜਿਹੜੇ ਤੇਰੇ ਸੁਪਨੇ
ਪੂਰੇ ਵੀ ਤਾਂ ਕਰਨੇ ਜ਼ਰੂਰ
ਸੁਪਨੇ ਸੱਚ ਕੀਤਿਆਂ ਦਾ ਮੁਕਾਬਲਾ ਨਹੀ
ਮੌਕਾ ਮਿਲਿਆ ਤੇ ਕਰਨਾ ਜ਼ਰੂਰ
ਕਿਹੜਾ ਮੂਹਰੇ ਕੇ ਖੜ੍ਹੇ
ਅੱਜ ਕਿਹਦੀ ਮਜ਼ਾਲ
ਕਿਹਦੇ ਸਿਰ ਤੇ ਚੜਿਆ ਹੈ ਫਤੂਰ
ਦੁਨੀਆ ਗੱਦਾਰ, ਧੋਖੇਬਾਜ਼ ਸਾਰੀ ਦੁਨੀਆ
ਮਿਲੀ ਬੇਵਫਾਈ ਜਦੋਂ ਪਿਆਰ ਸੀ ਤੂੰ ਮੰਗਿਆ
ਫ਼ਰੇਬੀ ਯਾਰਾਂ ਦਾ ਨਾਮ ਹੀ ਨਾ ਲੈਣਾ ਕਦੇ
ਉਹਨਾਂ ਨੂੰ ਪਤਾ ਜਿਨ੍ਹਾਂ ਬਾਰੇ ਮੈਂ ਲਿਖਿਆ
Punjab ਦੇ ਜਵਾਕ, ਮੈਨੂੰ ਦੇ ਤੂੰ ਜਵਾਬ
Punjab ਦੇ ਜਵਾਕ, ਮੈਨੂੰ ਦੇ ਤੂੰ ਜਵਾਬ
ਕੀ ਤੂੰ ਬਣੇਂਗਾ ਗੁਲਾਮ
ਕੀ ਤੂੰ ਬਣੇਂਗਾ ਗੁਲਾਮ
ਕੀ ਤੂੰ ਬਣੇਂਗਾ ਗੁਲਾਮ
ਕੀ ਤੂੰ ਬਣੇਂਗਾ ਗੁਲਾਮ
ਇੱਥੇ ਸੁਰੰਗ ਹੀ ਪਾਵੇ
ਪੰਜਾਬ ਤਾਂ ਗੁਆਚਦਾ ਜਾਵੇ
ਪਹਿਲਾਂ ਤਾਂ ਮਿੱਟੀ ਵਾਜਾਂ ਮਾਰਦੀ ਸੀ
ਹੁਣ ਕੋਈ ਨਾ ਬੁਲਾਵੇ
ਇਦਾਂ ਵੀ ਹੋ ਸਕਦਾ
ਜਦੋਂ ਇੱਕ ਵੀ ਜਵਾਕ ਦਾ ਸੁਪਨਾ ਪੂਰਾ ਹੋਵੇ
ਸਾਨੂੰ ਸਾਰਿਆਂ ਨੂੰ ਲੱਗੇ
ਕਿ ਕਿਤੇ ਸਾਡਾ ਵੀ ਸੁਪਨਾ ਪੂਰਾ ਹੋਇਆ
ਤੇ ੧੦ ਕੁ ਸਾਲਾਂ ਬਾਅਦ
ਪੰਜਾਬ ਦੇ ਜਵਾਬ ਪਿੱਛੇ ਮੁੜ ਕੇ ਵੇਖਣ
ਤੇ ਮਾਣ ਨਾਲ ਕਹਿਣ, ਕਿ ਆਹ ਸੀ ਸਾਡਾ ਪੰਜਾਬ
ਇਦਾਂ ਵੀ ਹੋ ਸਕਦਾ




Jasmine Sandlas - Punjab De Javak
Album Punjab De Javak
date of release
27-06-2019




Attention! Feel free to leave feedback.