Maninder Buttar - Laare Lyrics

Lyrics Laare - Maninder Buttar




ਮੈਂ ਸੱਭ ਕੁੱਝ ਛੱਡ ਦਿੱਤਾ ਤੇਰੇ ਕਰਕੇ
ਤੇਰੇ ਉਤੋਂ ਸੱਭ ਕੁੱਝ ਵਾਰੀ ਬੈਠੀ ਆਂ
ਤੈਨੂੰ ਪਤਾ ਤਾ ਹੈ, ਪਰ ਫ਼ਿਕਰ ਨਹੀਂ
ਤੇਰੇ ਲਈ ਮੈਂ ਯਾਰਾ ਵੇ ਕਵਾਰੀ ਬੈਠੀ ਆਂ
ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਸਾਰੀ ਦੀ ਸਾਰੀ ਯਾਰੀ
ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਸਾਰੀ ਦੀ ਸਾਰੀ
ਵੇ ਧੱਕਾ ਹੋਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਸਾਰੀ ਦੀ ਸਾਰੀ ਯਾਰੀ
ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਸਾਰੀ ਦੀ ਸਾਰੀ
ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ
ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ
ਅੱਖੀਆਂ 'ਚ ਸੁਰਮਾ ਮੈਂ ਪਾਉਣਾ ਛੱਡਤਾ
ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ
ਤੇਰੇ ਪਿੱਛੇ ਛੱਡਤੇ ਮੈਂ ਘਰ ਦੇ ਮੇਰੇ
ਤੇਰੇ ਪਿੱਛੇ ਹੱਸਣਾ-ਹਸਾਉਣਾ ਛੱਡਤਾ
ਕਿਉਂ ਰੌਲੇ ਪਾਉਨੈ ਮੇਰੇ ਨਾਲ?
ਮੈਨੂੰ ਪਤਾ ਬਸ ਲਾਰੇ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਨਾ ਕਿਸੇ ਜੋਗਾ ਛੱਡ ਐਤਬਾਰ ਨਾ ਕਰਿਓ
ਕਦੇ ਕਿਸੀ ਸ਼ਾਇਰ ਨੂੰ ਪਿਆਰ ਨਾ ਕਰਿਓ
ਸ਼ਾਇਰੀ-ਵਾਇਰੀ ਸੁਣ ਦਿਲ ਵਾਰ ਨਾ ਕਰੀਓ
ਕਿਸੇ ਜੋਗਾ ਛੱਡ ਐਤਬਾਰ ਨਾ ਕਰੀਓ
Jaani ਨਾਲ ਲਾਈਆਂ ਤੇ ਪਤਾ ਲੱਗਿਆ
ਕਦੇ ਕਿਸੇ ਸ਼ਾਇਰ ਨਾ' ਪਿਆਰ ਨਾ ਕਰੀਓ
ਓ, ਮੇਰਾ ਹੋਇਆ ਬੁਰਾ ਹਾਲ
ਮੈਨੂੰ ਪਤਾ ਬਸ ਲਾਰੇ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ



Writer(s): Jaani



Attention! Feel free to leave feedback.