paroles de chanson




ਖਾਣਾ ਪੀਣਾ ਕੁਝ ਨਾ ਭਾਵੇ
ਹਰ ਵੇਲੇ ਤੇਰੀ ਯਾਦ ਸਤਾਵੇ
ਰਾਤਾਂ ਨੂੰ ਮੈਨੂੰ ਨੀਂਦ ਨਾ ਆਵੇ
ਹਰ ਵੇਲੇ ਤੇਰੀ ਯਾਦ ਸਤਾਵੇ
ਦਿਲ ਕਰੇ ਧਕ ਧਕ ਰਾਤਾਂ ਲੱਗਦੀ ਨਾ ਅੱਖ
ਐਸੀ ਇਸ਼ਕ ਤੇਰੇ ਮਤ ਮਾਰੀ
ਸਾਰੀ ਸਾਰੀ ਰਾਤ ਚੰਨਾ ਮੈਂ ਪੜ੍ਹਦੀ ਵੇ
ਤੈਨੂੰ ਚਿੱਠੀਆਂ ਲਿਖਣ ਦੀ ਮਾਰੀ
ਸਾਰੀ ਸਾਰੀ ਰਾਤ ਚੰਨਾ ਮੈਂ ਪੜ੍ਹਦੀ ਵੇ
ਤੈਨੂੰ ਚਿੱਠੀਆਂ ਲਿਖਣ ਦੀ ਮਾਰੀ
ਸੁਣ ਤੇਰੇ ਹੱਥ ਤਕਦੀਰ ਮੇਰੀ
ਤੇਰੇ ਪਿਆਰ ਰੂਹ ਦੀ ਲਕੀਰ ਮੇਰੀ
ਸੁਣ ਤੇਰੇ ਹੱਥ ਤਕਦੀਰ ਮੇਰੀ
ਤੇਰੇ ਪਿਆਰ ਰੂਹ ਦੀ ਲਕੀਰ ਮੇਰੀ
ਰੱਖ ਕੋਪੀ ਵਿੱਚ ਤਸਵੀਰ ਤੇਰੀ
ਚੁੰਮਦੀ ਆਂ ਕਈ ਕਈ ਵਾਰੀ
ਸਾਰੀ ਸਾਰੀ ਰਾਤ ਚੰਨਾ ਮੈਂ ਪੜ੍ਹਦੀ ਵੇ
ਤੈਨੂੰ ਚਿੱਠੀਆਂ ਲਿਖਣ ਦੀ ਮਾਰੀ
ਸਾਰੀ ਸਾਰੀ ਰਾਤ ਚੰਨਾ ਮੈਂ ਪੜ੍ਹਦੀ ਵੇ
ਤੈਨੂੰ ਚਿੱਠੀਆਂ ਲਿਖਣ ਦੀ ਮਾਰੀ
ਭੁੱਲ ਗਏ ਸਭ ਫਿਕਰ ਪੜ੍ਹਾਈਆਂ ਦੇ
ਪੈ ਗਈਆਂ ਵੱਸ ਜੁਦਾਈਆਂ ਦੇ
ਭੁੱਲ ਗਏ ਸਭ ਫਿਕਰ ਪੜ੍ਹਾਈਆਂ ਦੇ
ਪੈ ਗਈਆਂ ਵੱਸ ਜੁਦਾਈਆਂ ਦੇ
ਵਿੱਚ ਪੈਆਂ ਤੇ ਪਰਜਾਈਆਂ ਦੇ
ਕੋਈ ਚੱਲਦੀ ਨਹੀਂ ਹੋਸ਼ਿਆਰੀ
ਸਾਰੀ ਸਾਰੀ ਰਾਤ ਚੰਨਾ ਮੈਂ ਪੜ੍ਹਦੀ ਵੇ
ਤੈਨੂੰ ਚਿੱਠੀਆਂ ਲਿਖਣ ਦੀ ਮਾਰੀ
ਸਾਰੀ ਸਾਰੀ ਰਾਤ ਚੰਨਾ ਮੈਂ ਪੜ੍ਹਦੀ ਵੇ
ਤੈਨੂੰ ਚਿੱਠੀਆਂ ਲਿਖਣ ਦੀ ਮਾਰੀ
ਸਾਡੇ ਦਿਲ ਦੀ ਰੀਝ ਪੁੱਗਾ ਸੱਜਣਾ
ਕਦੀ ਸੇਹਰੇ ਬਣ ਕੇ ਸੱਜਣਾ
ਸਾਡੇ ਦਿਲ ਦੀ ਰੀਝ ਪੁੱਗਾ ਸੱਜਣਾ
ਕਦੀ ਸੇਹਰੇ ਬਣ ਕੇ ਸੱਜਣਾ
ਲੋਕਾਂ ਦੀ ਛੱਡ ਪਰਵਾਹ ਸੱਜਣਾ
ਵੇ ਕਿੱਥੇ ਚਲਿਏ ਮਾਰ ਉਡਾਰੀ
ਸਾਰੀ ਸਾਰੀ ਰਾਤ ਚੰਨਾ ਮੈਂ ਪੜ੍ਹਦੀ ਵੇ
ਤੈਨੂੰ ਚਿੱਠੀਆਂ ਲਿਖਣ ਦੀ ਮਾਰੀ
ਸਾਰੀ ਸਾਰੀ ਰਾਤ ਚੰਨਾ ਮੈਂ ਪੜ੍ਹਦੀ ਵੇ
ਤੈਨੂੰ ਚਿੱਠੀਆਂ ਲਿਖਣ ਦੀ ਮਾਰੀ



Writer(s): Sukhpal Sukh, Kulvider Singh Hundal



Attention! N'hésitez pas à laisser des commentaires.
Chargement
Chargement