Bilal Saeed - 12 Saal текст песни

Текст песни 12 Saal - Bilal Saeed

ਓ, ਰਾਂਝੇ ਮੱਝੀਆਂ ਚਰਾਈਆਂ ੧੨ ਸਾਲ
ਡੋਲੀ ਲੈ ਗਏ ਪਰ ਖੇੜਿਆ ਕੇ ਨਾਲ
ਫਿਰ ਮਿਰਜੇ ਵੀ ਪੁੱਛਿਆ ਸਵਾਲ
ਕਿ Sahiba ਦੱਸ ਕਿਹੜੀ ਗੱਲੋਂ ਚੱਲੀ ਇਹ ਤੂੰ ਚਾਲ?
ਹਾਲ Majnu ਦਾ ਹੋਇਆ ਬੇਹਾਲ
ਓ, Sassi-Punnhun ਦੀ ਕੀ ਦੇਵਾਂ ਮੈਂ ਮਿਸਾਲ?
ਓ, ਵੇਖੋ ਜਿਹੜੇ ਵੀ ਜ਼ਮਾਨੇ, ਨਵੇਂ ਯਾ ਪੁਰਾਣੇ
ਇਸ਼ਕ ਵਾਲਿਆਂ ਦਾ ਹੋਇਆ ਬੁਰਾ ਹਾਲ
Yo, ਸੁਣ ਲਓ
ਹੋ ਇਸ਼ਕ ਬੇਪਰਵਾਹ, ਹੋ ਇਸ਼ਕ ਬੇਪਰਵਾਹ, ਹੋ ਇਸ਼ਕ ਬੇਪਰਵਾਹ
ਜਿਹੜਾ ਕਰਦਾ ਵਫ਼ਾ ਤੇ ਉਹਨੂੰ ਮਿਲਣੀ ਸਜ਼ਾ, ਮੈਂ ਕਿਹਾ
ਹੋ ਇਸ਼ਕ ਬੇਪਰਵਾਹ, ਹੋ ਇਸ਼ਕ ਬੇਪਰਵਾਹ, ਹੋ ਇਸ਼ਕ ਬੇਪਰਵਾਹ
ਜਿਹੜਾ ਕਰਦਾ ਵਫ਼ਾ ਤੇ ਉਹਨੂੰ ਮਿਲਣੀ ਸਜ਼ਾ, ਮੈਂ ਕਿਹਾ
ਡੁੱਬ ਗਈਆਂ ਵਿਚ ਥਲਾਂ ਦੇ ਸੱਸੀਆਂ-ਰਾਂਝੇ ਜੋਗੀ ਹੋਏ
ਸੀਨੇ ਵਿਚ ਜਾਗੇ ਜਿਹੜੇ ਆਗ ਇਸ਼ਕ ਦੀ ਉਹ ਨਾ ਸੋਏ
ਅੱਖੀਆਂ ਵਿਚ ਲੈਕੇ ਸਪਣੇ ਰਾਤਾਂ ਨੂੰ ਜਗਰਾਤੇ ਕਰਦੇ
ਗਾਂਦੇ ਉਹ ਗੀਤ ਹਿਜਰ ਦੇ, ਹਰ-ਵੇਲੇ ਉਹ ਹੌਕੇ ਭਰਦੇ
ਸੌਖੀ ਯਾਰੀ ਲਾਣੀ, ਲਾ ਕੇ ਫ਼ਿਰ ਨਿਭਾਣੀ ਔਖੀ
ਜੱਗ ਵੈਰੀ ਹੋ ਜਾਏ ਸਾਰਾ, ਤਾਨੇ-ਮਿਹਣੇ ਦੇਂਦੇ ਲੋਕੀ
ਵੱਖਰੀ ਰੀਤ ਜ਼ਮਾਨੇ ਇਸ਼ਕ ਵਾਲਿਆਂ ਲਈ ਬਣਾਈ
ਲੇਖਾਂ ਵਿਚ ਇਹਨਾਂ ਦੇ ਬਸ ਲਿੱਖੀ ਯਾਰੋਂ ਕਿਉਂ ਜੁਦਾਈ?
ਹੋ ਜਾਵੇ ਇਸ਼ਕ ਤੇ ਨੀਂਦਰ ਵੀ ਮੁੱਕ ਜਾਵੇ
ਸੀਨੇ ਚੋਂ ਸਾਹ, ਦਿਲ ਧੜਕਨ ਰੁਕ ਜਾਵੇ
ਲੱਗੇ ਫ਼ਨਾ ਹਰ ਦੁਨੀਆ ਦੀ ਥਾਂ
ਤੇ ਅੱਖੀਆਂ ਚੋਂ ਵੱਸ-ਵੱਸ ਅੱਥਰੂ ਵੀ ਸੁੱਕ ਜਾਵੇ
ਹੋ ਜਾਵੇ ਇਸ਼ਕ ਤੇ ਦੁਨੀਆ ਵੀ ਭੁੱਲ ਜਾਵੇ
ਸਾਰੀ ਜਵਾਨੀ ਵਿਚ ਮੱਟੀਆਂ ਦੇ ਰੁਲ ਜਾਵੇ
ਜਾਣੇ ਖੁਦਾ ਕਿਸ ਗੱਲ ਤੋਂ ਭਲਾ
ਇਹ ਇਸ਼ਕ ਵਾਲਿਆਂ ਨੂੰ ਕਦੇ ਮਿਲੇ ਨਾ ਵਫ਼ਾ
ਓ, ਰਾਂਝੇ ਮੱਝੀਆਂ ਚਰਾਈਆਂ ੧੨ ਸਾਲ
ਡੋਲੀ ਲੈ ਗਏ ਪਰ ਖੇੜਿਆ ਕੇ ਨਾਲ
ਫਿਰ ਮਿਰਜੇ ਵੀ ਪੁੱਛਿਆ ਸਵਾਲ
ਕਿ Sahiba ਦੱਸ ਕਿਹੜੀ ਗੱਲੋਂ ਚੱਲੀ ਇਹ ਤੂੰ ਚਾਲ?
ਹਾਲ Majnu ਦਾ ਹੋਇਆ ਬੇਹਾਲ
ਓ, Sassi-Punnhun ਦੀ ਕੀ ਦੇਵਾਂ ਮੈਂ ਮਿਸਾਲ?
ਓ, ਵੇਖੋ ਜਿਹੜੇ ਵੀ ਜ਼ਮਾਨੇ, ਨਵੇਂ ਯਾ ਪੁਰਾਣੇ
ਇਸ਼ਕ ਵਾਲਿਆਂ ਦਾ ਹੋਇਆ ਬੁਰਾ ਹਾਲ
Yo, ਸੁਣ ਲਓ
ਇਸ਼ਕ ਬੇਪਰਵਾਹ, ਇਸ਼ਕ ਬੇਪਰਵਾਹ, ਇਸ਼ਕ ਬੇਪਰਵਾਹ
ਜਿਹੜਾ ਕਰਦਾ ਵਫ਼ਾ ਤੇ ਉਹਨੂੰ ਮਿਲਣੀ ਸਜ਼ਾ, ਮੈਂ ਕਿਹਾ
ਹੋ ਇਸ਼ਕ ਬੇਪਰਵਾਹ, ਹੋ ਇਸ਼ਕ ਬੇਪਰਵਾਹ, ਹੋ ਇਸ਼ਕ ਬੇਪਰਵਾਹ
ਜਿਹੜਾ ਕਰਦਾ ਵਫ਼ਾ ਤੇ ਉਹਨੂੰ ਮਿਲਣੀ ਸਜ਼ਾ, ਮੈਂ ਕਿਹਾ

Авторы: Bilal Saeed

Внимание! Не стесняйтесь оставлять отзывы.