Gurdas Maan - Mera Ki Qasoor текст песни

Текст песни Mera Ki Qasoor - Gurdas Maan




ਜਦ ਮੈਂ ਨਈ ਸੀ ਪੀਂਦਾ ਮੇਰੇ ਯਾਰ ਕਹਿੰਦੇ ਪੀ ਪੀ ਪੀ
ਜਦ ਮੈਂ ਪੀਣ ਦਾ ਆਦੀ ਹੋਇਆ ਹੁਣ ਕਹਿੰਦੇ ਛੀ ਛੀ
ਹੁਣ ਏਹਦੇ ਵਿੱਚ ਦੱਸੋ ਯਾਰੋ ਮੇਰਾ ਕੀ ਕਸੂਰ ੲੇ×2
ਯਾਰਾਂ ਨੇ ਪਿਲਾਈ ਸਾਨੂੰ ਚੰਗੀ ਆਦਤ ਪਾਈ ×2
ਮੈਂ ਸੋਫੀ ਮੇਰੇ ਯਾਰ ਸ਼ਰਾਬੀ ਮੇਰੀ ਸ਼ਾਂਮਤ ਆਈ
ਲਵਲੀ ਪੈੱਗ ਬਣਾ ਕੇ ਯਾਰਾਂ ਆਪਣੇ ਹੋਠੀਂ ਲਾਈ
ਮੈਂ ਸੋਫੀ ਮੇਰੇ ਯਾਰ ਸ਼ਰਾਬੀ ਮੇਰੀ ਸ਼ਾਮਤ ਆਈ
ਨਾ ਪੀਤੀ ਨਾ ਚੱਜ ਪੀਣ ਦਾ ਸੁਣਦਾ ਕੌਣ ਦੁਹਾਈ
ਤੌਬਾ ਤੌਬਾ ਕਰਦੇ ਨੂੰ ਓਹਨਾ ਇੱਕੋ ਗੱਲ ਸੁਣਾੲੀ...
ਤੈਨੂੰ ਸਾਡੀ ਸੌਂਹ ਨਈ ਤੇ ਯਾਰੀ ਚਕਨਾਚੂਰ
ਫਿਰ ਏਹਦੇ ਵਿੱਚ ਦੱਸੋ ਯਾਰੋ ਮੇਰਾ ਕੀ ਖਉਰ
ਹਾਂਜੀ .ਜਦੋਂ ਆਦਤ ਪੈ ਜਾਂਦੀ ਫਿਰ ਕੀ ਹੁੰਦੈ...
ਹੁਣ ਮੈਨੂੰ ਮੈਖਾਨਾ ਚੰਗਾ ਲਗਦਾ
ਸਾਕੀ ਤੇ ਪੈਮਾਨਾ ਚੰਗਾ ਲਗਦਾ ×2
ਨਾ ਪੀਂਦਾ ਸੀ ਮੈਂ ਨਾ ਪੀਣੇ ਦਾ ਸੀ ਆਦੀ
ਬਸ ਤੇਰੀ ਬੇਰੁਖੀ ਤੋਂ ਹੀ ਪੈ ਗਈ ਵਾਦੀ
ਮੈਂ ਲੁਕ ਕੇ ਨੀ ਪੀਤੀ ਸ਼ਰੇਆਮ ਪੀਤੀ
ਚੁਰਾਇਆਂ 'ਚ ਲੈ ਲੈ ਕਿ ਤੇਰਾ ਨਾਮ ਪੀਤੀ
ਏਹ ਵੀ ਪੀਂਦੈ ਓਹ ਵੀ ਪੀਂਦੈ ਪੀਣਾਂ ਤੇ ਮਸ਼ਹੂਰ
ਹੁਣ ਏਹਦੇ ਵਿੱਚ ਮੇਰਾ ਕੀ ਕਸੂਰ ×2
ਸ਼ਰਾਬੀ ਕਹਿੰਦਾ ਸ਼ਰਾਬ ਨੂੰ ...
ਦੱਸ ਨੀ ਸ਼ਰਾਬ ਦੀਏ ਬੋਤਲੇ ਕੀ ਚੀਜ਼ ਐਂ ਦੱਸ ਨੀ ਸ਼ਰਾਬ ਦੀਏ
ਲੋਕਾਂ ਕੋਲੋਂ ਸੁਣਿਆਂ ਤੂੰ ਬੜੀ ਬਤਮੀਜ਼ ਐਂ
ਸੱਚੋ ਸੱਚ ਦੱਸ ਨੀ ਸ਼ਰਾਬੇ ਕੀ ਚੀਜ਼ ਐਂ
ਸ਼ਰਾਬ ਕਹਿੰਦੀ ਵੇ ਵੱਡਿਆ ਸ਼ਰਾਬੀਅਾ ਜੇ ਤੂੰ
ਮੈਂਨੂੰ ਪੁੱਛਣ ਬੈਠੈਂ ਤੇ ਫਿਰ ਮੇਰੀ ਦਾਸਤਾਂ ਸੁਣ
ਮੇਰਾ ਵੀ ਦੁੱਖ ਦਰਦ ਕਿਸੇ ਦੇ ਹਾਓਕੇ ਵਰਗਾ
ਸੋਹਣ ਸੁਨੱਖੀ ਕੁੜੀ ਦੇ ਮੂੰਹ ਤੇ ਮਾਓਕੇ ਵਰਗਾ
ਦੇਖਣ ਨੂੰ ਮੈਂ ਲਾਲ ਗੁਲਾਲ ਪਰੀ ਜੀ ਲੱਗਾਂ
ਰੂੜ੍ਹੀ ਭੱਠੀ ਯਾਦ ਕਰਾਂ ਤਾਂ ਮਰੀ ਜੀ ਲੱਗਾਂ
ਸਾੜ ਸਾੜ ਕੇ ਜਿਸਮ ਮੇਰੇ ਦੀ ਰਕਤ ਨਿਚੋੜੀ
ਭੱਠੀ ਦੀ ਤੰਗ ਨਲੀ ਚੋਂ ਮੇਰੀ ਰੂਹ ਝੰਜੋੜੀ
ਬੂੰਦ ਬੂਦ ਕਰਕੇ ਜਾ ਮੈਨੂੰ ਬੋਤਲ ਪਾਇਆ
ਫਿਰ ਠੇਕੇਦਾਰਾਂ ਕੇ ਮੇਰਾ ਮੁੱਲ ਲਗਾਇਆ
ਠੇਕੇ ਦੀ ਖਿੜਕੀ ਚੋਂ ਮੈਂਨੂੰ ਵੇਖੇ ਬੰਦਾ
ਮੈਂ ਆਪਣੇ ਰੰਗ ਰੂਪ ਦਾ ੳਸਤੇ ਪਾਵਾਂ ਫੰਦਾ
ਅਦਬ ਨਾਲ ਜਿਹੜਾ ਵੀ ਮੈਨੂੰ ਹੋਠੀਂ ਲਾਵੇ
ਓਹੀ ਸ਼ਕਸ਼ ਤਦਬੀਰ ਮੇਰੀ ਦਾ ਫਾਇਦਾ ਪਾਵੇ
ਬੇ ਅਦਵੇ,ਬੇ ਕਦਰੇ ਦੀ ਮੈਂ ਕਦਰ ਗਵਾਵਾਂ
ਬਦਲਾ ਲੈਣ ਦੀ ਅਾੲੀ ਤੇ ਜੇ ਮੈਂ ਅਾ ਜਾਵਾਂ
ਰੱਬ ਦਿਆ ਬੰਦਿਆ ਮੈਂ ਬੱਸ ਏਨੀ ਚੀਜ਼
ਕਿਸੇ ਲਈ ਮੈਂ ਤੌਬਾ ਹਾਂ ਤੇ ਕਿਸੇ ਲਈ ਤਾਬੀਜ਼
ਜੇ ਲੋਕ ਬਤਮੀਜ਼ ਨੇ ਤੇ ਮੈਂ ਵੀ ਬਤਮੀਜ਼
ਪਰ ਦੇਵਤੇ ਤੇ ਦੈਂਤਾਂ ਦੀ ਬਣਾਈ ਹੋਈ ਚੀਜ਼
ਏਹ ਵੀ ਪੀਂਦੈ ਓਹ ਵੀ ਪੀਂਦੈ ਪੀਣਾਂ ਤੇ ਮਸ਼ਹੂਰ
ਹੁਣ ਏਹਦੇ ਵਿੱਚ ਦੱਸੋ ਲੋਕੋ ਮੇਰਾ ਕੀ ਕਸੂਰ
ਬਾਬੇ ਨਾਨਕ ਵਾਲੀ ਮਸਤੀ ਪੀ ਸੱਜਣਾਂ
ਛੱਡ ਵਲੈਤੀ ਰੀਸ ਕਰੇਗੀ ਕੀ ਸੱਜਣਾਂ
ਪੰਜ ਚੋਰਾਂ ਤੋਂ ਬਚ ਕੇ ਪੀਣੀ ਪੈਂਦੀ
ਇੱਕ ਵਾਰੀ ਦੀ ਪੀਤੀ ਫੇਰ ਨਾ ਲਹਿੰਦੀ
ਮਰ ਜਾਣੇ ਮਾਨਾ ਕੋਈ ਖ਼ੈਰ ਮਨਾ ਸੱਜਣਾਂ
ਆਪਣਿਆਂ ਉਸਤਾਦਾਂ ਦੀ ਕੁੱਟ ਖਾ ਸੱਜਣਾਂ
ਕੁੱਟ ਖਾਣ ਵਾਲਾ ਸਾਨੂੰ ਸੌਦਾ ਮਨਜ਼ੂਰ
ਫਿਰ ਏਹਦੇ ਵਿੱਚ ਦੱਸੋ ਓਏ ਲੋਕੋ ਥੋਡਾ ਕੀ ਕਸੂਰ
ਮੇਰਾ ਕੀ ਕਸੂਰ ਮੇਰਾ ਕੀ ਕਸੂਰ ਮੇਰਾ ਕੀ ਕਸੂਰ ਮੇਰਾ ਕੀ ਕਸੂਰ .



Авторы: GURUDAS MAAN, GURDAS MAAN, KULJIT BHAMRA


Внимание! Не стесняйтесь оставлять отзывы.