Mannat Noor - Ek Tere Karke Lyrics

Lyrics Ek Tere Karke - Mannat Noor

ਜਿਵੇਂ ਸੁੰਨੀ ਕਿਸੇ ਬਾਤ ਨੂੰ ਹੁੰਗਾਰਾ ਮਿਲ ਜਾਏ
ਜਿਵੇਂ ਟੁੱਟੀ ਹੋਈ ਪੀਂਘ ਨੂੰ ਹੁਲਾਰਾ ਮਿਲ ਜਾਏ
ਜਿਵੇਂ ਸੁੰਨੀ ਕਿਸੇ ਬਾਤ ਨੂੰ ਹੁੰਗਾਰਾ ਮਿਲ ਜਾਏ
ਜਿਵੇਂ ਟੁੱਟੀ ਹੋਈ ਪੀਂਘ ਨੂੰ ਹੁਲਾਰਾ ਮਿਲ ਜਾਏ
ਮੈਂ ਫ਼ਿਰ ਤੋਂ ਜਿਊਂਦੀ ਹੋ ਗਈਆਂ ਇੱਕ ਵਾਰੀ ਮਰਕੇ
ਵੇ ਮੈਨੂੰ ਜ਼ਿੰਦਗੀ ਜ਼ਿੰਦਗੀ ਲਗਦੀ ਇੱਕ ਤੇਰੇ ਕਰਕੇ
ਮੈਨੂੰ ਜ਼ਿੰਦਗੀ ਜ਼ਿੰਦਗੀ ਲਗਦੀ ਇੱਕ ਤੇਰੇ ਕਰਕੇ
ਇੱਕ ਤੇਰੇ ਕਰਕੇ, ਇੱਕ ਤੇਰੇ ਕਰਕੇ
ਵੇ ਮੈਨੂੰ ਡੁੱਬਦੀ ਨੂੰ ਸੋਹਣਿਆ ਬਚਾ ਲੈ
ਓਏ ਸੱਚੀ ਤੂੰ ਖੁਦਾ ਬਣਕੇ, ਹਾਏ ਖੁਦਾ ਬਣਕੇ
ਮੈਨੂੰ ਮੰਜ਼ਿਲਾਂ 'ਤੇ ਆਪ ਹੀ ਦਿਖਾਏ ਰਾਸਤੇ
ਤੂੰ ਨਿਗ੍ਹਾ ਬਣਕੇ, ਹਾਏ ਨਿਗ੍ਹਾ ਬਣਕੇ
ਅੱਖੀਆਂ ਤੋਂ ਕਦੇ ਮੈਨੂੰ ਦੂਰ ਨਾ ਕਰੀ
ਕੱਚ ਜਿਹੇ ਸੁਪਨੇ ਕਿਤੇ ਚੂਰ ਨਾ ਕਰੀ
ਰੱਖ ਲੈ ਮੈਨੂੰ ਸੋਹਣਿਆ ਬਾਹਾਂ ਵਿਚ ਭਰਕੇ
ਵੇ ਮੈਨੂੰ ਜ਼ਿੰਦਗੀ ਜ਼ਿੰਦਗੀ ਲਗਦੀ ਇੱਕ ਤੇਰੇ ਕਰਕੇ
ਮੈਨੂੰ ਜ਼ਿੰਦਗੀ ਜ਼ਿੰਦਗੀ ਲਗਦੀ ਇੱਕ ਤੇਰੇ ਕਰਕੇ
ਇੱਕ ਤੇਰੇ ਕਰਕੇ, ਇੱਕ ਤੇਰੇ ਕਰਕੇ
ਹੋ, ਨਦੀ ਪਿਆਰ ਵਾਲੀ, ਮਿੱਠਿਆਂ ਬੁੱਲ੍ਹਾਂ ਦੇ ਨਾਲ
ਸੋਹਣਿਆ ਤੂੰ ਢੱਕ ਲਈ ਵੇ, ਹਾਂ ਢੱਕ ਲਈ ਵੇ
ਵੇ ਮੈਂ ਚੰਦਨ ਦੀ ਮਹਿਕ ਜਿਹੀ, ਹਾਣੀਆ
ਤੂੰ ਦਿਲ ਵਿਚ ਰੱਖ ਲਈ ਵੇ, ਹਾਂ ਰੱਖ ਲਈ ਵੇ
ਤੇਰੇ ਲਈ ਛੱਡ ਦਊਂ ਜੱਗ ਸਾਰਾ ਮੈਂ, ਚੰਨਾ
ਚਾਹੀਦੈ ਬਸ ਤੇਰਾ ਇੱਕ ਸਹਾਰਾ ਵੇ, ਚੰਨਾ
ਤੈਨੂੰ ਜਿੱਤ ਲਿਆ ਸੱਜਣਾ ਵੇ ਸੱਭ ਕੁੱਝ ਹਾਰ ਕੇ
ਵੇ ਮੈਨੂੰ ਜ਼ਿੰਦਗੀ ਜ਼ਿੰਦਗੀ ਲਗਦੀ ਇੱਕ ਤੇਰੇ ਕਰਕੇ
ਮੈਨੂੰ ਜ਼ਿੰਦਗੀ ਜ਼ਿੰਦਗੀ ਲਗਦੀ ਇੱਕ ਤੇਰੇ ਕਰਕੇ
ਇੱਕ ਤੇਰੇ ਕਰਕੇ, ਇੱਕ ਤੇਰੇ ਕਰਕੇ

Writer(s): Gurmeet Singh, Anil Kumar Sabharwal

Mannat Noor - Jind Jaan (Original Motion Picture Soundtrack)
Album Jind Jaan (Original Motion Picture Soundtrack)
date of release
18-06-2019

Attention! Feel free to leave feedback.