Satinder Sartaaj - Duaavan Kardi Ammi Lyrics

Lyrics Duaavan Kardi Ammi - Satinder Sartaaj



ਉਂਜ ਦੁਨੀਆਂ ਤੇ, ਪਰਬਤ ਲੱਖਾਂ,
ਕੁੱਝ ਉਸ ਤੋਂ ਉੱਚੀਆਂ, ਥਾਵਾਂ ਨੇ,
ਕੁੰਡੇ ਜਿਨ੍ਹਾਂ ਛੁਪਾ ਲਏ ਹਿੱਕ ਵਿੱਚ,
ਕੁੱਝ 'ਕੂ ਐਸੀਆਂ ਥਾਵਾਂ ਨੇ,
ਚੀਸਆ ਲੈ, ਅਸੀਸਾਂ ਦਿੰਦੀ
ਜ਼ਖਮਾਂ ਬਦਲੇ,ਕਸਮਾਂ ਵੀ
ਆਪਣੇ ਲਈ ਸਰਤਾਜ ਕਦੇ ਵੀ,
ਕੁੱਝ ਨਹੀਂ ਮੰਗਿਆ,ਮਾਵਾਂ ਨੇ,
ਕੁੱਝ ਨਹੀਂ ਮੰਗਿਆ,ਮਾਵਾਂ ਨੇ,
ਹੋ, ਦੂਰੋਂ ਬੈਠ, ਦੁਵਾਵਾਂ ਕਰਦੀ ਅੰਮੀ,
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ,
ਵੇਹੜੇ ਵਿੱਚ ਬੈਠੀ ਦਾ, ਜੀ ਜੇਹਾ ਡੋਲੇ,
ਸਾਨੂੰ ਨਾ ਕੁੱਝ ਹੋਜੇ, ਡਰਦੀ ਅੰਮੀ,
ਹੋ,,,,,,!!
ਦੁਨੀਆਂ ਤੇ ਸੁੱਖ-ਸਬਰ,ਸ਼ਾਂਤੀ ਤਾਂ ਏ,
ਕਿਉਕੀ, ਸਬਨਾ ਕੋਲ ਅਮੁੱਲੀ ਮਾਂ ਏ,
ਦੁਨੀਆਂ ਤੇ ਸੁੱਖ-ਸਬਰ,ਸ਼ਾਂਤੀ ਤਾਂ ਏ,
ਕਿਉਕੀ, ਸਬਨਾ ਕੋਲ ਅਮੁੱਲੀ ਮਾਂ ਏ,
ਤਾਪ ਚੜੇ, ਸਿਰ ਪੱਟੀਆਂ ਧਰਦੀ ਅੰਮੀ,
ਸਾਨੂੰ ਨਾ ਕੁੱਝ ਹੋਜੇ, ਡਰਦੀ ਅੰਮੀ,
ਹੋ ਹੋ ਹੋ ਹੋ ਹੋ,,,!!
ਹੋ,,,,,!!
ਰੱਬ ਨਾ ਕਰੇ, ਕੇ ਐਸੀ ਬਿਪਤਾ ਆਵੇ,
ਢਿੱਡੋਂ ਜੰਮਿਆ, ਪਹਿਲਾ ਹੀ ਨਾ ਤੁਰ ਜਾਵੇ,
ਰੱਬ ਨਾ ਕਰੇ, ਕੇ ਐਸੀ ਬਿਪਤਾ ਆਵੇ,
ਢਿੱਡੋਂ ਜੰਮਿਆ, ਪਹਿਲਾ ਹੀ ਨਾ ਤੁਰ ਜਾਵੇ,
ਇਹ ਗੱਲ ਸੁਣਦੇ ਸਾਰ ਹੀ, ਮਾਰਦੀ ਅੰਮੀ
ਹਾਏ,,! ਸਾਨੂੰ ਨਾ ਕੁੱਝ ਹੋਜੇ, ਡਰਦੀ ਅੰਮੀ,
ਹੋ,,,!!
ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ,
ਪੋਹ-ਮਾਗ ਵੀ ਜਰਨ ਕਰੜੀਆ ਮਾਵਾਂ,
ਧੁੱਪਾਂ ਵਿੱਚ ਚੁੰਨੀ ਨਾਲ ਕਰਦੀ ਛਾਵਾਂ,
ਪੋਹ-ਮਾਗ ਵੀ ਜਰਨ ਕਰੜੀਆ ਮਾਵਾਂ,
ਸਾਨੂੰ ਦਿੰਦੀ ਨਿੱਘ ਤੇ, ਠਰਦੀ ਅੰਮੀ,
ਸਾਨੂੰ ਨਾ ਕੁੱਝ ਹੋਜੇ, ਡਰਦੀ ਅੰਮੀ,
ਹੋ ਹੋ ਹੋ ਹੋ ਹੋ ਹੋ,,!!
ਹੋ,,,,,!!!!ਹੋ,,,!!
ਜਿਹਨਾਂ ਨੇ ਮਾਵਾਂ ਦਾ ਮੁੱਲ ਨਹੀਂ ਪਾਇਆ,
ਮੰਦ ਭਾਗਯਾ ਢਾਂਡਾ, ਪਾਪ ਕਮਾਯਾ,
ਜਿਹਨਾਂ ਨੇ ਮਾਵਾਂ ਦਾ ਮੁੱਲ ਨਹੀਂ ਪਾਇਆ,
ਮੰਦ ਭਾਗਯਾ ਢਾਂਡਾ, ਪਾਪ ਕਮਾਯਾ,
ਅੰਦਰੋਂ-ਅੰਦਰੀ ਜਾਂਦੀ ਖਰਦੀ ਅੰਮੀ,
ਸਾਨੂੰ ਨਾ ਕੁੱਝ ਹੋਜੇ, ਡਰਦੀ ਅੰਮੀ,
ਹੋ,,!!
ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ,
ਪਰ,
ਮਾਵਾਂ ਦੇ ਬਾਝੋਂ ਘਰੀ ਹਨੇਰੇ,
ਵੈਸੇ ਤਾਂ ਰਿਸ਼ਤੇ ਨੇ ਹੋਰ ਬਥੇਰੇ,
ਪਰ,
ਮਾਵਾਂ ਦੇ ਬਾਝੋਂ ਘਰੀ ਹਨੇਰੇ,
ਰੌਣਕ ਹੈਂ, ਸਰਤਾਜ ਦੇ ਘਰ ਦੀ ਅੰਮੀ,
ਸਾਨੂੰ ਨਾ ਕੁੱਝ ਹੋਜੇ, ਡਰਦੀ ਅੰਮੀ,
ਦੂਰੋਂ ਬੈਠ, ਦੁਵਾਵਾਂ ਕਰਦੀ ਅੰਮੀ,
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ,
ਹਾਂ,,,!!
ਵੇਹੜੇ ਵਿੱਚ ਬੈਠੀ ਦਾ, ਜੀ ਜੇਹਾ ਡੋਲੇ,
ਸਾਨੂੰ ਨਾ ਕੁੱਝ ਹੋਜੇ, ਡਰਦੀ ਅੰਮੀ,



Writer(s): JATINDER SHAH, SATINDER SARTAAJ


Satinder Sartaaj - Sartaaj
Album Sartaaj
date of release
25-02-2009




Attention! Feel free to leave feedback.