Balraj - Kinna Payar paroles de chanson

paroles de chanson Kinna Payar - Balraj

ਵਹਿਮਣ ਜਿਹੀ ਹੋ ਗਈ ਮੇਰੇ ਕਰਕੇ ਚੰਦਰੀ ਜਹੀ
ਗੱਲ-ਗੱਲ 'ਤੇ ਖੜ੍ਹ ਜਾਵੇ ਅੱਖ ਭਰਕੇ ਚੰਦਰੀ ਜਹੀ

ਰੱਬ ਜਾਣਦਾ ਤੂੰ ਕੀ ਮੇਰੇ ਲਈ
ਇਹ ਮਹਿਲ ਮੁਹੱਬਤ ਦਾ ਗੱਲਾਂ ਨਾਲੇ ਚਿਣਿਆ ਨਹੀਂ
ਉਹ ਮੈਨੂੰ ਪੁੱਛਦੀ ਰਹਿੰਦੀ ਆ, "ਮੈਨੂੰ ਕਿੰਨਾ ਪਿਆਰ ਕਰੇ?"
ਮੈਂ ਹੱਸ ਕੇ ਕਹਿ ਦੇਵਾਂ, "ਕਦੇ ਗਿਣਿਆ-ਮਿਣਿਆ ਨਹੀਂ"

ਮੈਂ ਹੱਸ ਕੇ ਕਹਿ ਦੇਵਾਂ... (ਮੈਂ ਹੱਸ ਕੇ ਕਹਿ ਦੇਵਾਂ...)
ਚਾਨਣ ੧੦੦ bulb'an ਦਾ ਤੇਰੇ ਮੁੱਖ ਤੋਂ ਪੈਂਦਾ
ਮੈਨੂੰ ਲਾਡ-ਪੁਣਾ ਤੇਰਾ ਨਿਤ ਚੜ੍ਹਿਆ ਰਹਿੰਦਾ
ਤੈਨੂੰ ਦੇਖ-ਦੇਖ ਵੱਜਦੇ ਮੇਰੇ ਤਾਨਪੁਰੇ ਕੰਨੀ
ਤੇਰਾ ਇਸ਼ਕ ਹਵਾਵਾਂ 'ਚ ਫ਼ਿਰਦਾ ਕਿਣਿਆਂ ਨੀ
ਉਹ ਮੈਨੂੰ ਪੁੱਛਦੀ ਰਹਿੰਦੀ ਆ, "ਮੈਨੂੰ ਕਿੰਨਾ ਪਿਆਰ ਕਰੇ?"
ਮੈਂ ਹੱਸ ਕੇ ਕਹਿ ਦੇਵਾਂ, "ਕਦੇ ਗਿਣਿਆ-ਮਿਣਿਆ ਨਹੀਂ"
ਮੈਂ ਹੱਸ ਕੇ ਕਹਿ ਦੇਵਾਂ, "ਕਦੇ ਗਿਣਿਆ-ਮਿਣਿਆ ਨਹੀਂ"
ਮੈਂ ਹੱਸ ਕੇ ਕਹਿ ਦੇਵਾਂ... (ਮੈਂ ਹੱਸ ਕੇ ਕਹਿ ਦੇਵਾਂ...)
ਮੈਨੂੰ ਨਕਸ਼ ਦਿਸੇ ਰੱਬ ਦੇ ਮੈਂ ਤੇਰਾ ਖ਼ਾਬ ਜਦੋਂ ਬੁਣਿਆ
ਮੁੱਲ ਪਾ ਗਈ ਜ਼ਿੰਦਗੀ ਦਾ ਤੂੰ Singh Jeet ਜਦੋਂ ਚੁਣਿਆ
ਵਾਦਾ ਤੇਰੇ ਨਾਲ ਚਣਕੋਈਆਂ ਵਾਲੇ ਦਾ
ਹੋ, ਮੇਰਾ ਸਾਹ ਆਖ਼ਰੀ ਹੋਊ ਜੋ ਤੇਰੇ ਨਾ ਨਾਲ ਰਿਣਿਆ ਨਹੀਂ
ਉਹ ਮੈਨੂੰ ਪੁੱਛਦੀ ਰਹਿੰਦੀ ਆ, "ਮੈਨੂੰ ਕਿੰਨਾ ਪਿਆਰ ਕਰੇ?"
ਮੈਂ ਹੱਸ ਕੇ ਕਹਿ ਦੇਵਾਂ, "ਕਦੇ ਗਿਣਿਆ-ਮਿਣਿਆ ਨਹੀਂ"
ਮੈਂ ਹੱਸ ਕੇ ਕਹਿ ਦੇਵਾਂ, "ਕਦੇ ਗਿਣਿਆ-ਮਿਣਿਆ ਨਹੀਂ"
ਮੈਂ ਹੱਸ ਕੇ ਕਹਿ ਦੇਵਾਂ... (ਮੈਂ ਹੱਸ ਕੇ ਕਹਿ ਦੇਵਾਂ...)

Writer(s): G. Guri

Attention! N'hésitez pas à laisser des commentaires.