Akhil - Rukh Lyrics

Lyrics Rukh - Akhil



ਤੂੰ ਰੁੱਖ ਜਿਹੀ ਜਾਪਦੀ
ਮੈਂ ਟਾਹਣੀ ਵਾਂਗੂ ਨਾਲ ਰਹਾਂ
ਤੂੰ ਸੁੱਖ ਜਿਹੀ ਜਾਪਦੀ
ਕੀ ਅਪਣਾ ਮੈਂ ਹਾਲ ਕਹਾਂ?
ਅੱਖਾਂ 'ਚ ਤੂੰ ਇੱਕ ਮੇਰੀ ਲੱਖਾਂ 'ਚ
ਨਾ ਰੱਖ ਮੈਂਨੂੰ ਕੱਖਾਂ 'ਚ
ਆਜਾ ਤੂੰ ਮੇਰੀ ਗਲੀ
ਰੱਬ ਤੈਨੂੰ ਮੰਨਿਆ
ਤੇਰੇ ਲਈ ਪਾਕ ਮੈਂ ਹਾਂ
ਤੇਰੇ ਲਈ ਹਾਂ ਜਿਉਂਦਾ ਮੈਂ
ਤੇਰੇ ਲਈ ਖਾਕ ਮੈਂ ਹਾਂ
ਤੂੰ ਰੁੱਖ ਜਿਹੀ ਜਾਪਦੀ
ਮੈਂ ਟਾਹਣੀ ਵਾਂਗੂ ਨਾਲ ਰਹਾਂ
ਤੂੰ ਸੁੱਖ ਜਿਹੀ ਜਾਪਦੀ
ਕੀ ਅਪਣਾ ਮੈਂ ਹਾਲ ਕਹਾਂ?
ਮਿਲੀ ਨਾ ਜੇ ਤੂੰ ਮੈਂਨੂੰ
ਤਾਂ ਮੈਂ ਮਰ ਜਾਣਾ
ਜਿੱਤਦੇ ਹੋਵੇ ਵੀ ਸੱਭ-ਕੁੱਝ
ਮੈਂ ਤਾਂ ਹਾਰ ਜਾਣਾ
ਕੀ ਦੱਸਾਂ ਤੈਨੂੰ ਮੈਂ
ਕਿੰਨਾ ਮੈਂ ਚਾਉਂਦਾ ਹਾਂ?
ਤੇਰੇ ਲਈ, ਬਸ ਤੇਰੇ ਲਈ
ਤੇਰੇ ਲਈ ਜਿਉਂਦਾ ਹਾਂ
ਤੂੰ ਹੋਵੇ ਨਾ ਖਫ਼ਾ ਮੈਥੋਂ
ਖੁਸ਼ ਰੱਖਾਂ ਤੈਨੂੰ, ਪਿਆਰ ਕਰਾਂ
ਹਰ ਗੱਲ ਵਿੱਚ "ਹਾਂ" ਹੋਵੇ
ਨਾ ਤੈਨੂੰ ਇਨਕਾਰ ਕਰਾਂ
ਤੂੰ ਰੁੱਖ ਜਿਹੀ ਜਾਪਦੀ
ਮੈਂ ਟਾਹਣੀ ਵਾਂਗੂ ਨਾਲ ਰਹਾਂ
ਤੂੰ ਸੁੱਖ ਜਿਹੀ ਜਾਪਦੀ
ਕੀ ਅਪਣਾ ਮੈਂ ਹਾਲ ਕਹਾਂ?
ਤੇਰੇ ਨਾ' ਦੁਨੀਆ ਮੇਰੀ
ਤੂੰ ਹੀ ਮੇਰਾ ਰੱਬ
ਤੇਰੇ ਨਾ' ਸਾਹ ਚੱਲਦੇ ਨੇ
ਤੂੰ ਹੀ ਮੇਰਾ ਸੱਭ
ਤੇਰੇ ਬਗੈਰ ਤਾਂ, ਯਾਰਾ
ਮਿੱਟੀ ਹੀ ਹੋਵਾਂ ਮੈਂ
ਮਰ ਜਾਵਾਂ ਓਸੇ ਥਾਂ 'ਤੇ
ਜੇ ਤੈਨੂੰ ਖੋਵਾਂ ਮੈਂ
ਦਿਲ ਕੱਢ ਮੇਰਾ ਵੇਖ ਲਾ
ਉਹਦੇ ਉੱਤੇ ਤੇਰਾ ਨਾਮ ਹੀ
ਤੇਰੇ ਨਾ' ਵਜੂਦ ਮੇਰਾ
ਉਂਜ ਮੈਂ ਤਾਂ ਆਮ ਹੀ ਆਂ
ਤੂੰ ਰੁੱਖ ਜਿਹੀ ਜਾਪਦੀ
ਮੈਂ ਟਾਹਣੀ ਵਾਂਗੂ ਨਾਲ ਰਹਾਂ
ਤੂੰ ਸੁੱਖ ਜਿਹੀ ਜਾਪਦੀ
ਕੀ ਅਪਣਾ ਮੈਂ ਹਾਲ ਕਹਾਂ?



Writer(s): Bob, Akhil, Bob, Akhil


Akhil - Rukh
Album Rukh
date of release
16-08-2017

1 Rukh




Attention! Feel free to leave feedback.