Gippy Grewal - Sukh Tan Hai? Lyrics

Lyrics Sukh Tan Hai? - Gippy Grewal



ਅਸੀ ਪਸ਼ੂ ਤੇ ਪੰਛੀ ਬੋਲ ਰਹੇ
ਭਲਾ ਸੁੱਖ ਤਾ ਹੈ
ਕਿਓਂ ਲੋਕ ਕੁੰਡੇ ਨਹੀਂ ਖੋਲ ਰਹੇ
ਭਲਾ ਸੁੱਖ ਤਾ ਹੈ
ਸੁੰਨਾ ਸੁੰਨਾ ਸਾਫ਼ ਸਾਫ਼ ਆਸਮਾਨ ਕਿਉਂ ਹੈ
ਚੁੱਪ ਚਪੀਤਾ ਭੈਭੀਤ ਇਨਸਾਨ ਕਿਉਂ ਹੈ
ਓਏ ਅੱਗ ਤੇ ਪਾਣੀ ਨਹੀਂ ਡੋਲ ਰਹੇ
ਭਲਾ ਸੁੱਖ ਤਾ ਹੈ
ਕਿਓਂ ਲੋਕ ਕੁੰਡੇ ਨਹੀਂ ਖੋਲ ਰਹੇ
ਭਲਾ ਸੁੱਖ ਤਾ ਹੈ
ਕੋਈ ਕੁੱਤਿਆਂ ਦਾ ਵੀ ਮਾਰਿਆ ਨਹੀਂ
ਸਗੋਂ ਹੋਰ ਟਟੀਰੀਆਂ ਵਧੀਆਂ ਨੇ
ਕਿੱਤੇ ਸਾਡੀ ਤਾ ਨੀ ਗ਼ਲਤੀ ਕੋਈ
ਸਾਨੂੰ ਕੋਸਣਾ ਅਗਲੀਆਂ ਸਦੀਆਂ ਨੇ
ਨਹੀਂ ਗੱਡੀਆਂ ਵਾਲੇ ਟੋਲ ਰਹੇ
ਭਲਾ ਸੁੱਖ ਤਾ ਹੈ
ਅਸੀ ਪਸ਼ੂ ਤੇ ਪੰਛੀ ਬੋਲ ਰਹੇ
ਭਲਾ ਸੁੱਖ ਤਾ ਹੈ
ਹਾਂ ਭਾਵੇਂ ਅਸੀ ਆਜ਼ਾਦ ਹਾਂ ਅੱਜ
ਪਰ ਕੁਜ ਤਾ ਖਾਲੀ ਖਾਲੀ
ਕੋਈ ਫੁੱਲ ਮੇਰਾ ਕਿਉਂ ਕੋਟੀ ਟੁੱਟਿਆ ਨੀ
ਪੁੱਛ ਰਹੀ ਹਰ ਡਾਲੀ
ਕੀ ਫੁੱਲ ਨੇ ਮੇਰੇ ਸੋਹਲ ਰਹੇ
ਭਲਾ ਸੁੱਖ ਤਾ ਹੈ
ਅਸੀ ਬੂਟੇ ਸਾਰੇ ਬੋਲ ਰਹੇ
ਅਸੀ ਪੌਦੇ ਸਾਰੇ ਬੋਲ ਰਹੇ
ਭਲਾ ਸੁੱਖ ਤਾ ਹੈ
ਸਾਡੀ ਤਾਂ ਮੰਡੀਆਂ ਦੀ ਵਾਰੀ ਸੀ
ਕਿਉਂ ਕਰ ਸਾਨੂੰ ਸੁਨਸਾਨ ਗਏ
ਕੋਈ ਖੇਤ ਵੀ ਵਿਰਲਾ ਹੀ ਆਉਂਦਾ
ਓਏ ਕਿੱਧਰ ਸਾਰੇ ਕਿਸਾਨ ਗਏ
ਕਿਉਂ ਹੁਣ ਨੀ ਸਾਨੂ ਫੋਲ ਰਹੇ
ਭਲਾ ਸੁਖ ਤਾ ਹੈ
ਅਸੀ ਖੇਤ ਪੰਜਾਬ ਦੇ ਬੋਲ ਰਹੇ
ਭਲਾ ਸੁਖ ਤਾ ਹੈ
ਸਾਨੂੰ ਤਾ ਖ਼ਬਰ ਨਹੀਂ ਰੱਬਾ
ਕੀ ਧਰਤੀ ਉੱਤੇ ਹੋਇਆ
ਪਰ ਇੰਨੀ ਚੁੱਪ ਚਾਪ ਜਿਹੀ ਦੇਖ ਕੇ
ਸਾਡਾ ਤਾ ਦਿਲ ਰੋਇਆ
ਚਾਹੇ ਗ਼ਲਤੀ ਲੋਕਾਂ ਦੀ
ਤੇ ਚਾਹੇ ਗ਼ਲਤੀ ਸਾਡੀ
ਪਰ ਹੋਰ ਸਯੀ ਹੁਣ ਜਾਂਦੀ ਨਹੀਂ
ਇਹ ਪੀੜ ਬੜੀ ਹੀ ਢਾਡੀ
ਹਰ ਦੁੱਖ ਤੂੰ ਕਰਦੇ ਸਾਫ ਰੱਬਾ
ਸਾਡੀ ਭੁੱਲ ਚੁੱਕ ਕਰਦੇ ਮਾਫ ਰੱਬਾ
ਹਰ ਜਾਨ ਜਾਨ ਦੇ ਕੋਲ ਰਹੇ
ਸਬ ਸੁਖ ਹੋਵੇ ਅੱਸੀ ਧਰਤੀ ਵਾਲੇ ਬੋਲ ਰਹੇ
ਸਬ ਸੁਖ ਹੋਵੇ ਅੱਸੀ ਧਰਤੀ ਵਾਲੇ ਬੋਲ ਰਹੇ
ਸਬ ਸੁਖ ਹੋਵੇ



Writer(s): Jay K


Gippy Grewal - Sukh Tan Hai ? - Single
Album Sukh Tan Hai ? - Single
date of release
29-03-2020




Attention! Feel free to leave feedback.