Jyotica Tangri - Neher Wale Lyrics

Lyrics Neher Wale - Jyotica Tangri




ਤੈਨੂੰ ਵੇਖ-ਵੇਖ ਪਿਆਰ ਕਰਦੀ
ਮੈਂ ਤਾਂ ਸੋਹਣਿਆ, ਤੇਰੇ ′ਤੇ ਮਰਦੀ
ਤੈਨੂੰ ਵੇਖ-ਵੇਖ ਪਿਆਰ ਕਰਦੀ
ਤੈਨੂੰ ਚੜ੍ਹਕੇ ਚੁਬਾਰੇ ਤੱਕਦੀ
ਮੇਰੀ ਅੱਖਾਂ ਵਿੱਚ ਖ਼ਾਬ ਜਗਾ ਕੇ
ਵੇ ਤੂੰ ਜੀਣ ਦੀ ਆਸ ਜਗਾ ਕੇ
ਵੇ ਸੋਹਣੇ ਮਾਹੀ, ਜਿੰਦ ਲੈ ਗਿਆ
ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ
ਓ, ਸਾਨੂੰ ਨਹਿਰ ਵਾਲੇ ਪੁਲ ′ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ?
ਸਾਡੀ ਅੱਖਾਂ ਵਿੱਚੋਂ ਨੀਂਦਰਾਂ ਉੜਾ ਕੇ
ਹੋ, ਸਾਡੀ ਅੱਖਾਂ ਵਿੱਚੋਂ ਨੀਂਦਰਾਂ ਉੜਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ?
ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ
ਓ, ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ?
ਉਚੀਆਂ-ਲੰਮੀਆਂ ਲਾਲ ਖਜੂਰਾਂ
ਐਥੇ ਪੱਤਰ ਜਿਨ੍ਹਾਂ ਦੇ ਸਾਵੇ
ਜਿਸ ਦਮ ਨਾਲ ਇਹ ਸਾਂਝ ਸਾਡੀ
ਸ਼ਾਲਾ ਉਹ ਦਮ ਨਜ਼ਰ ਨਾ ਆਵੇ
ਉਡਦਾ ਦੁਪੱਟਾ ਮੇਰਾ ਮਲਮਲ ਦਾ
ਦਿਲ ਉਤੇ ਜ਼ੋਰ ਚੰਨਾ, ਨਹੀਓਂ ਚੱਲਦਾ
ਉਡਦਾ ਦੁਪੱਟਾ ਮੇਰਾ ਮਲਮਲ ਦਾ
ਦਿਲ ਉਤੇ ਜ਼ੋਰ ਚੰਨਾ, ਨਹੀਓਂ ਚੱਲਦਾ
ਆਵੇ ਤੇ ਮਨਾਵਾਂਗੀ ਮੈਂ ਹੱਥ ਜੋੜ ਕੇ
ਮਾਹੀ ਵੇ ਤੂੰ ਗੁੱਸਾ ਕਿੱਤਾ ਕਿਹੜੀ ਗੱਲ ਦਾ?
ਸਾਡੇ ਪੈਰਾਂ ਵਿੱਚ ਬੇੜੀਆਂ ਪਾ ਕੇ
ਹੋ, ਸਾਡੇ ਪੈਰਾਂ ਵਿੱਚ ਬੇੜੀਆਂ ਪਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ?
ਸਾਨੂੰ ਨਹਿਰ ਵਾਲੇ ਪੁਲ ′ਤੇ ਬੁਲਾ ਕੇ
ਓ, ਸਾਨੂੰ ਨਹਿਰ ਵਾਲੇ ਪੁਲ ′ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ?
ਤੈਨੂੰ ਵੇਖ-ਵੇਖ ਪਿਆਰ ਕਰਦੀ
ਮੈਂ ਤਾਂ ਸੋਹਣਿਆ, ਤੇਰੇ 'ਤੇ ਮਰਦੀ
ਤੈਨੂੰ ਵੇਖ-ਵੇਖ ਪਿਆਰ ਕਰਦੀ
ਤੈਨੂੰ ਚੜ੍ਹਕੇ ਚੁਬਾਰੇ ਤੱਕਦੀ
ਮੇਰੀ ਅੱਖਾਂ ਵਿੱਚ ਖ਼ਾਬ ਜਗਾ ਕੇ
ਵੇ ਤੂੰ ਜੀਣ ਦੀ ਆਸ ਜਗਾ ਕੇ
ਵੇ ਸੋਹਣੇ ਮਾਹੀ, ਜਿੰਦ ਲੈ ਗਿਆ
ਸਾਨੂੰ ਨਹਿਰ ਵਾਲੇ ਪੁਲ ′ਤੇ ਬੁਲਾ ਕੇ
ਓ, ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ?
ਸਾਡੀ ਅੱਖਾਂ ਵਿੱਚੋਂ ਨੀਂਦਰਾਂ ਉੜਾ ਕੇ
ਹੋ, ਸਾਡੀ ਅੱਖਾਂ ਵਿੱਚੋਂ ਨੀਂਦਰਾਂ ਉੜਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ?
ਸਾਨੂੰ ਨਹਿਰ ਵਾਲੇ ਪੁਲ ′ਤੇ ਬੁਲਾ ਕੇ
ਓ, ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ
ਤੇ ਖੌਰੇ ਮਾਹੀ ਕਿੱਥੇ ਰਹਿ ਗਿਆ?



Writer(s): Amjad Nadeem



Attention! Feel free to leave feedback.