Asees Kaur - Tenu Na Bol Pawaan (From "Behen Hogi Teri") текст песни

Текст песни Tenu Na Bol Pawaan (From "Behen Hogi Teri") - Asees Kaur

ਮੰਗਾਂ ਇਹੀ ਦੁਆਵਾਂ ਮੈਂ, ਚੰਨਾ ਤੂੰ ਮੈਨੂੰ ਮਿਲ ਜਾ
ਤੈਨੂੰ ਨਾ ਬੋਲ ਪਾਵਾਂ ਮੈਂ, ਤੂੰ ਆਪੇ ਹੀ ਸਮਝ ਜਾ
ਮੰਗਾਂ ਇਹੀ ਦੁਆਵਾਂ ਮੈਂ, ਚੰਨਾ ਤੂੰ ਮੈਨੂੰ ਮਿਲ ਜਾ
ਤੈਨੂੰ ਨਾ ਬੋਲ ਪਾਵਾਂ ਮੈਂ, ਤੂੰ ਆਪੇ ਹੀ ਸਮਝ ਜਾ
ਸਾਮਣੇ ਬਹਿ ਜਾ, ਤੱਕਦੀ ਜਾਵਾਂ
ਅੱਖੀਆਂ 'ਚ ਤੇਰੇ ਗੁਮ ਹੋ ਜਾਵਾਂ
ਮੈਨੂੰ ਢੂੰਢੇ ਨਾ ਫ਼ਿਰ ਕੋਈ
ਮੰਗਾਂ ਇਹੀ ਦੁਆਵਾਂ ਮੈਂ
ਚੰਨਾ ਤੂੰ ਮੈਨੂੰ ਮਿਲ ਜਾ (ਚੰਨਾ ਤੂੰ ਮੈਨੂੰ ਮਿਲ ਜਾ)
ਤੈਨੂੰ ਨਾ ਬੋਲ ਪਾਵਾਂ ਮੈਂ
ਤੂੰ ਆਪੇ ਹੀ ਸਮਝ ਜਾ (ਤੂੰ ਆਪੇ ਹੀ ਸਮਝ ਜਾ)
ਰੋਜ਼ ਵੇ ਸੱਜਣਾ ਖੜ੍ਹ ਕੇ ਬਨੇਰੇ ਦੇਖਾਂ ਮੈਂ ਤੇਰੀਆਂ ਰਾਹਾਂ
ਕਰਦੇ ਮੇਰਾ ਖ਼ਾਬ ਤੂੰ ਪੂਰਾ, ਫ਼ੜ ਲੈ ਵੇ ਮੇਰੀਆਂ ਬਾਹਾਂ
ਰੋਜ਼ ਵੇ ਸੱਜਣਾ ਖੜ੍ਹ ਕੇ ਬਨੇਰੇ ਦੇਖਾਂ ਮੈਂ ਤੇਰੀਆਂ ਰਾਹਾਂ
ਕਰਦੇ ਮੇਰਾ ਖ਼ਾਬ ਤੂੰ ਪੂਰਾ, ਫ਼ੜ ਲੈ ਵੇ ਮੇਰੀਆਂ ਬਾਹਾਂ
ਸੀਨੇ ਲਾ ਲੈ ਇੰਜ ਤੂੰ ਮੈਨੂੰ
ਇਕ ਹੋ ਜਾਵਣ ਤੇਰੀਆਂ-ਮੇਰੀਆਂ
ਸਾਹਾਂ ਦੁਆ ਹੋਰ ਮੰਗੇ ਨਾ ਕੋਈ
ਮੰਗਾਂ ਇਹੀ ਦੁਆਵਾਂ ਮੈਂ
ਚੰਨਾ ਤੂੰ ਮੈਨੂੰ ਮਿਲ ਜਾ (ਚੰਨਾ ਤੂੰ ਮੈਨੂੰ ਮਿਲ ਜਾ)
ਤੈਨੂੰ ਨਾ ਬੋਲ ਪਾਵਾਂ ਮੈਂ
ਤੂੰ ਆਪੇ ਹੀ ਸਮਝ ਜਾ (ਤੂੰ ਆਪੇ ਹੀ ਸਮਝ ਜਾ)
ਜਦ ਤੂੰ ਮੇਰੇ ਨਾਲ ਹੋਏ ਤਾਂ ਖੁਸ਼ੀਆਂ ਲਾ ਲੈਂਦੀ ਡੇਰਾ
ਜਦ ਤੂੰ ਨਜ਼ਰ ਨਾ ਆਵੇ ਸੱਜਣਾ, ਦਿਲ ਡਰਦਾ ਕੱਲਾ ਮੇਰਾ
ਜਦ ਤੂੰ ਮੇਰੇ ਨਾਲ ਹੋਏ ਤਾਂ ਖੁਸ਼ੀਆਂ ਲਾ ਲੈਂਦੀ ਡੇਰਾ
ਜਦ ਤੂੰ ਨਜ਼ਰ ਨਾ ਆਵੇ ਸੱਜਣਾ, ਦਿਲ ਡਰਦਾ ਕੱਲਾ ਮੇਰਾ
ਮੈਨੂੰ ਆਪਣੇ ਨਾਲ ਤੁਰਣ ਦੇ
ਮਾਹੀ, ਮੇਰੇ ਸੋਹਣੇ ਸੱਜਣ ਵੇ
ਕਰਾਂ ਮੈਂ ਤੇਰੀ ਅਰਜੋਈ
ਮੰਗਾਂ ਇਹੀ ਦੁਆਵਾਂ ਮੈਂ
ਚੰਨਾ ਤੂੰ ਮੈਨੂੰ ਮਿਲ ਜਾ (ਚੰਨਾ ਤੂੰ ਮੈਨੂੰ ਮਿਲ ਜਾ)
ਤੈਨੂੰ ਨਾ ਬੋਲ ਪਾਵਾਂ ਮੈਂ
ਤੂੰ ਆਪੇ ਹੀ ਸਮਝ ਜਾ (ਤੂੰ ਆਪੇ ਹੀ ਸਮਝ ਜਾ)

Авторы: Amjad Nadeem, Rohit Sharma

Внимание! Не стесняйтесь оставлять отзывы.