Surjit Khan feat. Mukhtar Sahota - Dil Di Kitaab текст песни

Текст песни Dil Di Kitaab - Surjit Khan , Mukhtar Sahota

ਨੀ ਦਿਲ ਤੈਨੂੰ ਕਿੰਨਾ ਕਰਦਾ ਪਿਆਰ
ਮੈਂ ਕਿੰਜ ਦੱਸਾਂ ਬੋਲ ਕੇ?
ਨੀ ਮੈਂ ਕਿੰਜ ਦੱਸਾਂ ਬੋਲ ਕੇ? (ਕਿੰਜ ਦੱਸਾਂ ਬੋਲ ਕੇ?)
ਨੀ ਦਿਲ ਤੈਨੂੰ ਕਿੰਨਾ ਕਰਦਾ ਪਿਆਰ
ਮੈਂ ਕਿੰਜ ਦੱਸਾਂ ਬੋਲ ਕੇ? ਨੀ ਮੈਂ ਕਿੰਜ ਦੱਸਾਂ ਬੋਲ ਕੇ?
ਹੋ, ਕੀ-ਕੀ ਲਿਖਿਆ ਦਿਲ ਦੀ ਕਿਤਾਬ 'ਤੇ
ਕਿੰਜ ਦੱਸਾਂ ਬੋਲ ਕੇ? ਨੀ ਮੈਂ ਕਿੰਜ ਦੱਸਾਂ ਬੋਲ ਕੇ?
ਜੇ ਤੂੰ ਵੀ ਕਰਦੀ ਹੋਵੇਂਗੀ, ਨੀ ਆਪੇ ਜਾਣ ਹੀ ਜਾਣਾ
ਮੇਰੇ 'ਤੇ ਮਰਦੀ ਹੋਵੇਂਗੀ, ਤੂੰ ਆਪੇ ਜਾਣ ਹੀ ਜਾਣਾ
ਜੇ ਤੂੰ ਵੀ ਕਰਦੀ ਹੋਵੇਂਗੀ, ਨੀ ਆਪੇ ਜਾਣ ਹੀ ਜਾਣਾ
ਮੇਰੇ 'ਤੇ ਮਰਦੀ ਹੋਵੇਂਗੀ, ਤੂੰ ਆਪੇ ਜਾਣ ਹੀ ਜਾਣਾ
(ਤੂੰ ਆਪੇ ਜਾਣ ਹੀ ਜਾਣਾ)
ਕਦੀ ਕੋਸ਼ਿਸ਼ ਕਰੀਂ, ਲਗ ਜਊ ਪਤਾ
ਦੇਖੀਂ ਤੂੰ ਟੋਲ਼ ਕੇ, ਹਾਏ ਨੀ ਦੇਖੀਂ ਤੂੰ ਟੋਲ਼ ਕੇ
ਨੀ ਦਿਲ ਤੈਨੂੰ ਕਿੰਨਾ ਕਰਦਾ ਪਿਆਰ
ਮੈਂ ਕਿੰਜ ਦੱਸਾਂ ਬੋਲ ਕੇ? ਨੀ ਮੈਂ ਕਿੰਜ ਦੱਸਾਂ ਬੋਲ ਕੇ?
ਹੋ, ਕੀ-ਕੀ ਲਿਖਿਆ ਦਿਲ ਦੀ ਕਿਤਾਬ 'ਤੇ
ਕਿੰਜ ਦੱਸਾਂ ਬੋਲ ਕੇ? ਨੀ ਮੈਂ ਕਿੰਜ ਦੱਸਾਂ ਬੋਲ ਕੇ?
ਤੇਰੇ ਬਿਨ ਮੈਂ ਸੋਚਾਂ ਹੋਰ ਕੁੱਝ ਮੇਰੇ ਦਿਲ ਨੂੰ ਫੁਰਸਤ ਨਾ
ਇਹ ਹੈ ਜੋ ਰੀਝ ਦਿਲਬਰ ਦੀ, ਨੀ ਕੋਈ ਝੂਠੀ ਉਸਤਤ ਨਾ
ਤੇਰੇ ਬਿਨ ਮੈਂ ਸੋਚਾਂ ਹੋਰ ਕੁੱਝ ਮੇਰੇ ਦਿਲ ਨੂੰ ਫੁਰਸਤ ਨਾ
ਇਹ ਹੈ ਜੋ ਰੀਝ ਦਿਲਬਰ ਦੀ, ਨੀ ਕੋਈ ਝੂਠੀ ਉਸਤਤ ਨਾ
(ਕੋਈ ਝੂਠੀ ਉਸਤਤ ਨਾ)
ਕਿੰਨੀ ਚੰਗੀ ਲਗੂ ਜ਼ਿੰਦਗੀ
ਇਹਦੇ ਵਿਚ ਪਿਆਰ ਘੋਲ ਕੇ
ਇਹਦੇ ਵਿਚ ਪਿਆਰ ਘੋਲ ਕੇ
ਨੀ ਦਿਲ ਤੈਨੂੰ ਕਿੰਨਾ ਕਰਦਾ ਪਿਆਰ
ਮੈਂ ਕਿੰਜ ਦੱਸਾਂ ਬੋਲ ਕੇ? ਨੀ ਮੈਂ ਕਿੰਜ ਦੱਸਾਂ ਬੋਲ ਕੇ?
ਹੋ, ਕੀ-ਕੀ ਲਿਖਿਆ ਦਿਲ ਦੀ ਕਿਤਾਬ 'ਤੇ
ਕਿੰਜ ਦੱਸਾਂ ਬੋਲ ਕੇ? ਨੀ ਮੈਂ ਕਿੰਜ ਦੱਸਾਂ ਬੋਲ ਕੇ?
ਨੀ ਜਦ ਕਰ ਪਾਵੇਗੀ ਅਹਿਸਾਸ, ਦਿਲ ਦੀ ਪ੍ਰੀਤ ਪੈ ਜਾਣੀ
ਹਾਏ ਸੱਭ-ਕੁੱਝ ਭੁੱਲ ਜਾਣਾ ਏ, ਯਾਦ Raj Gurmeet ਰਹਿ ਜਾਣੀ
ਨੀ ਜਦ ਕਰ ਪਾਵੇਗੀ ਅਹਿਸਾਸ, ਦਿਲ ਦੀ ਪ੍ਰੀਤ ਪੈ ਜਾਣੀ
ਹਾਏ ਸੱਭ-ਕੁੱਝ ਭੁੱਲ ਜਾਣਾ ਏ, ਯਾਦ Raj Gurmeet ਰਹਿ ਜਾਣੀ
(Raj Gurmeet ਰਹਿ ਜਾਣੀ)
ਇਹ ਆਵਾਜ਼ ਦਿਲ ਦੀ ਹੈ
ਨਾ ਕਿਹਾ ਨਾਪ-ਤੋਲ ਕੇ, ਨਾ ਕਿਹਾ ਨਾਪ-ਤੋਲ ਕੇ
ਨੀ ਦਿਲ ਤੈਨੂੰ ਕਿੰਨਾ ਕਰਦਾ ਪਿਆਰ
ਮੈਂ ਕਿੰਜ ਦੱਸਾਂ ਬੋਲ ਕੇ? ਨੀ ਮੈਂ ਕਿੰਜ ਦੱਸਾਂ ਬੋਲ ਕੇ?
ਹੋ, ਕੀ-ਕੀ ਲਿਖਿਆ ਦਿਲ ਦੀ ਕਿਤਾਬ 'ਤੇ
ਕਿੰਜ ਦੱਸਾਂ ਬੋਲ ਕੇ? ਨੀ ਮੈਂ ਕਿੰਜ ਦੱਸਾਂ ਬੋਲ ਕੇ?
(ਨੀ ਦਿਲ ਤੈਨੂੰ ਕਿੰਨਾ ਕਰਦਾ ਪਿਆਰ)
(ਮੈਂ ਕਿੰਜ ਦੱਸਾਂ ਬੋਲ ਕੇ? ਨੀ ਮੈਂ ਕਿੰਜ ਦੱਸਾਂ ਬੋਲ ਕੇ?)

Авторы: Mukhtar Sahota

Surjit Khan feat. Mukhtar Sahota - Dil Di Kitaab
Альбом Dil Di Kitaab
дата релиза
12-07-2017

Внимание! Не стесняйтесь оставлять отзывы.